ਇਸ ਪੁਸਤਕ ਵਿਚਲੀਆਂ 34 ਕਹਾਣੀਆਂ ਵੱਖੋ-ਵੱਖਰੇ ਰੰਗਾਂ ਦੀ ਸ਼ਿਲਪਸ਼ੈਲੀ ਵਿਚ ਮਾਨਵਤਾ ਨੂੰ ਸੰਦੇਸ਼ ਦਿੰਦੀਆਂ ਹੋਈਆਂ ਆਪਣਾ ਵਜੂਦ ਪ੍ਰਗਟ ਕਰ ਰਹੀਆਂ ਪ੍ਰਤੀਤ ਹੁੰਦੀਆਂ ਹਨ। ਇਹ ਕਹਾਣੀਆਂ ਪੰਜਾਬੀ ਸਭਿਆਚਾਰ ਦੇ ਵਿਭਿੰਨ ਪਸਾਰਾਂ ਤੇ ਘਟਨਾਵਾਂ ਨਾਲ ਸੰਬੰਧਤ ਹੁੰਦਿਆਂ ਵੀ ਮਨੁੱਖੀ ਮਾਨਸਿਕਤਾ ਉੱਪਰ ਪੈ ਰਹੇ ਮੌਜੂਦਾ ਮਨੋਵਿਗਿਆਨਕ ਪ੍ਰਭਾਵਾਂ ਦੇ ਤਾਣੇ-ਬਾਣੇ ਨੂੰ ਬਾਖੂਬੀ ਪੇਸ਼ ਕਰਦੀਆਂ ਹਨ।