ਇਸ ਪੁਸਤਕ ਦੇ ਕਰਤਿਆਂ ਨੇ, ਰਸਾਇਣ ਵਿਗਿਆਨ ਦੇ ਅਤਿ ਮਹੱਤਵਪੂਰਨ ਤੇ ਰੋਚਕ ਮਸਲਿਆਂ ਨੂੰ ਹੱਥ ਪਾਣ ਦੀ ਖੇਚਲ ਕੀਤੀ ਹੈ । ਇਹ ਉਨ੍ਹਾਂ ਗੁੰਝਲਦਾਰ ਪਦਾਰਥਾਂ ਸਮੇਂ, ਜੋ ਵਿਗਿਆਨੀਆਂ ਨੇ ਉਪਜਾਏ ਤੇ ਕਿਵੇ ਉਨ੍ਹਾਂ ਤੱਤਵਾਂ ਦੇ ਇਕੱਲੇ ਇਕੱਲੇ ਪਰਮਾਣੂ ਨਾਲ ਕੰਮ ਕਰਨਾ ਸਿੱਖਿਆ, ਦਰਸਾਂਦੀ ਹੈ । ਇਹ ਤੁਹਾਨੂੰ ਕਈ ਪ੍ਰਕਾਰ ਦੇ ਰਸਾਇਣਕ ਕੰਮਾਂ ਬਾਰੇ ਪਰੀਚਯ ਦੇਂਦੀ ਹੈ, ਤੇ ਇਹ ਦੱਸਦੀ ਹੈ ਕਿ ਰਸਾਇਣਕ ਵਿਗਿਆਨ ਕਿਵੇਂ ਮਨੁੱਖੀ ਜੀਵਨ ਵਿਚ ਦੂਰ ਤੀਕ ਧੱਸ ਗਿਆ ਹੈ ।