ਅਕਤੂਬਰ ਇਨਕਲਾਬ ਨੇ ਇਕ ਨਵੇਂ ਸਮਾਜ, ਇਕ ਨਵੀਂ ਦੁਨੀਆਂ ਨੂੰ ਜਨਮ ਦਿਤਾ, ਜਿਸ ਵਿਚ ਮਨੁੱਖ ਰਾਹੀਂ ਮਨੁੱਖ ਦੀ ਲੁੱਟ-ਖਸੁੱਟ ਦਾ ਖਾਤਮਾ ਕਰ ਦਿਤਾ ਗਿਆ, ਅਤੇ ਮਨੁੱਖ ਜਾਤੀ ਸਾਹਮਣੇ ਨਵੇਂ ਤੇ ਸੁਹਣੇਰੇ ਭਵਿੱਖ ਦੇ ਦਰ ਖੋਲ੍ਹ ਦਿਤੇ। ਜੌਨ ਰੀਡ ਦੀਆਂ ਲਿਖਤਾਂ ਦੇ ਇਸ ਸੰਗ੍ਰਹਿ ਵਿਚ, ਜਿਥੇ ਏਸ ਜਗਤ-ਪ੍ਰਸਿੱਧ ਕਿਤਾਬ ਦੇ ਭਾਗ ਦਿੱਤੇ ਗਏ ਹਨ, ਉਥੇ ਮੈਕਸੀਕੋ ਦੇ ਇਕ ਡਾਕੂ, ਜਿਸ ਦਾ ਨਾਂ ਵਿੱਲਾ ਸੀ, ਦੀ ਜੀਵਨੀ ਉਤੇ ਵੀ ਸਾਡੀ ਝਾਤ ਪੁਆਈ ਗਈ ਹੈ । “ਪੁਰਬੀ ਯੋਰਪ ਵਿਚ ਜੰਗ” ਨਾਂ ਦੀ ਪੁਸਤਕ ਵਿਚੋਂ ਵੀ ਇਕ ਕਾਂਡ ਇਸ ਸੰਗ੍ਰਹਿ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਪੁਸਤਕ ਵਿਚ ਕਹਾਣੀਆਂ, ਲੇਖ, ਇਨਕਲਾਬੀ ਰੇਖ-ਚਿੱਤਰ ਤੇ ਕੁਝ ਕਵਿਤਾਵਾਂ ਵੀ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ ਇਕ ਵਿਚ ਅਮਰੀਕਾ ਦੇ ਜੀਵਨ ਅਤੇ ਵਿਕਾਸ ਦਾ ਟੁੰਬ ਘੱਤਣ ਵਾਲਾ ਖੂਬਸੂਰਤ ਵਰਣਨ ਕੀਤਾ ਗਿਆ ਹੈ।