ਇਹ ਕੋਸ਼ ਆਧੁਨਿਕ ਪੰਜਾਬੀ ਸਾਹਿਤ ਦੀ ਇਕ ਅਤਿ ਵਿਕਸਿਤ ਅਤੇ ਹਰਮਨ-ਪਿਆਰੀ ਵਿਧਾ ਦੇ ਇਕ ਪ੍ਰਮਾਣਿਕ ਇਤਿਹਾਸਕ ਸਰੋਤ ਗਰੰਥ ਵਜੋਂ ਵਿਉਂਤਿਆ ਗਿਆ ਹੈ। ਇਸ ਕੋਸ਼ ਦਾ ਮਨੋਰਥ ਉਨ੍ਹਾਂ ਸਭ ਨਾਵਲਕਾਰਾਂ ਦੀ ਢੁੱਕਵੀਂ ਜਾਣਕਾਰੀ ਅਤੇ ਲੋੜੀਂਦਾ ਵਿਵਰਨ ਇਕ ਵਿਉਂਤਬੱਧ ਵਿਧੀ ਨਾਲ ਉਪਲੱਬਧ ਕਰਵਾਉਣਾ ਹੈ ਜਿਨ੍ਹਾਂ ਨੇ ਪੰਜਾਬੀ ਨਾਵਲ ਦਾ ਇਤਿਹਾਸ ਸਿਰਜਣ ਵਿਚ ਯੋਗਦਾਨ ਪਾਇਆ। ਇਸ ਕੋਸ਼ ਵਿਚ ਸ਼ਾਮਲ ਕੀਤੇ 185 ਨਾਵਲਕਾਰਾਂ ਵਿਚ ਮਸਾਂ 15 ਹੀ ਸਥਾਪਤ ਨਾਵਲਕਾਰ ਹਨ। ਇਸ ਵਿਚੋਂ ਲਗਭਗ 40 ਦੇ ਨਾਮ ਹੀ ਸਾਹਿਤ ਦੇ ਇਤਿਹਾਸ ਵਿਚ ਸ਼ੁਮਾਰ ਹਨ ਅਤੇ ਬਾਕੀ ਦੇ 130 ਤਾਂ ਅਜਿਹੇ ਹਨ ਜਿਨ੍ਹਾਂ ਦੇ ਹਵਾਲੇ ਪਹਿਲੀ ਵਾਰ ਇਸ ਕੋਸ਼ ਵਿਚ ਸ਼ਾਮਲ ਕੀਤੇ ਜਾ ਰਹੇ ਹਨ। ਇਸ ਕੋਸ਼ ਵਿਚ ਪੰਜਾਬੀ ਦੇ ਮੌਲਕ ਸਾਹਿਤਕ ਨਾਵਲਾਂ ਨੂੰ ਆਧਾਰਤ ਅਤੇ ਅਨੁਵਾਦਤ ਨਾਵਲਾਂ ਨਾਲੋਂ ਵੀ ਨਿਖੇੜਿਆ ਗਿਆ ਹੈ। ਇਸ ਕੋਸ਼ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਇਸ ਕੋਸ਼ ਵਿਚ ਦਿੱਤੀ ਜਾਣਕਾਰੀ ਪੰਜਾਬੀ ਨਾਵਲ ਦੇ ਖੋਜਾਰਥੀਆਂ, ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਅਤੇ ਪੰਜਾਬੀ ਭਾਸ਼ਾ ਸਾਹਿਤ ਤੇ ਸਭਿਆਚਾਰ ਵਿਚ ਦਿਲਚਸਪੀ ਰੱਖਣ ਵਾਲੇ ਪਾਠਕਾਂ ਦੀਆਂ ਭਵਿੱਖ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਕਰੇਗੀ ਅਤੇ ਖੋਜ ਅਤੇ ਮੁਲਾਂਕਣ ਦੇ ਨਵੇਂ ਖੇਤਰਾਂ ਨੂੰ ਉਤੇਜਿਤ ਕਰੇਗੀ।