ਇਹ ਪੁਸਤਕ 43 ਲੇਖਾਂ ਦਾ ਸੰਗ੍ਰਹਿ ਹੈ । ਅਜ ਜਦੋਂ ਸੰਸਾਰ-ਪਿੜ ਵਿਚ ਕਿਸੇ ਦੇਸ ਦੀ ਹੋਣੀ ਨੂੰ ਵੀ ਰੂਸ ਦੀ ਹੋਣੀ ਨਾਲੋਂ ਨਿਖੇੜ ਕੇ ਨਹੀਂ ਵੇਖਿਆ, ਵਿਚਾਰਿਆ ਜਾ ਸਕਦਾ, ਉਥੇ ਸਾਡੇ ਦੇਸ ਦੀ ਹੋਣੀ ਤਾਂ, ਹਾਂਦਰੂ ਰੂਪ ਵਿਚ, ਰੂਸ ਦੀ ਹੋਣੀ ਨਾਲ ਪੀਡੀ ਤਰ੍ਹਾਂ ਜੁੜੀ ਹੋਈ ਹੈ । ਇਹ ਇਤਿਹਾਸ ਦੀ ਇਕ ਆਵੱਸ਼ਕਤਾ ਹੈ । ਸੋ, ਰੂਸ ਦੀ ਸਰਬੰਗੀ ਤਸਵੀਰ ਵੇਖਣਾ ਸਾਡਾ ਦੇਸ਼ਭਗਤਕ ਫ਼ਰਜ਼ ਹੈ ਅਤੇ ਸਰਦਾਰ ਗੁਰਬਖ਼ਸ ਸਿੰਘ ਦਾ ਇਹ ਵਡਮੁੱਲਾ ਲੇਖ-ਸੰਗ੍ਰਹਿ ਇਸ ਤਸਵੀਰ ਉਤੇ ਝਾਤ ਪੁਆਉਣ ਵਿਚ ਸਾਡਾ ਸਹਾਈ ਹੁੰਦਾ ਹੈ ।