ਇਸ ਪੁਸਤਕ ਵਿਚ ਜਿਥੇ ਮਨੁੱਖ ਦੀ ਕਥਾ ’ਤੇ ਰੌਸ਼ਨੀ ਪਾਈ ਹੈ, ਉਥੇ ਨਾਲ ਹੀ ਪਾਪ, ਪੁੰਨ, ਧਰਮੀ, ਭੇਖਧਾਰੀ, ਸੰਸਾਰੀ, ਭਗਤ, ਰੋਗ, ਦੁੱਖ, ਵਿਛੋੜਾ ਅਤੇ ਸਾਕਾਰ ਜੀਵਨ ਕਿਸ ਤਰ੍ਹਾਂ ਦਾ ਹੁੰਦਾ ਹੈ, ਬਾਰੇ ਵਿਸਥਾਰ ਸਹਿਤ ਦਰਸਾਇਆ ਹੈ। ਆਸ ਹੈ ਕਿ ਇਹ ਪੁਸਤਕ ਵੀ ਪਾਠਕਾਂ ਲਈ ਸਫਲ ਜੀਵਨ ਜਿਉਣ ਲਈ ਸਹਾਇਕ ਹੋਵੇਗੀ। ਪੁਸਤਕ ਵਿਚ ਗੁਰਬਾਣੀ ਸ਼ਬਦ ਦੇ ਅੰਤ ਵਿਚ ਜਿਥੇ ਵੀ ਸਿਰਫ ‘ਪੰਨਾ’ ਸ਼ਬਦ ਲਿਖਿਆ ਹੈ, ਉਹ ਪੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ।