ਮਕਰੰਦ ਦੀ ਕਵਿਤਾ ਨੇੜ ਭੂਤ ਵਿਚ ਭਾਰਤੀ ਹਕੂਮਤ ਨਾਲ ਲੜੀ ਜੰਗ ਦੀਆਂ ਕੁਝ ਤੰਦਾਂ ਨੂੰ ਫੜਦੀ ਹੈ। ਤਤਕਾਲ ਦੇ ਸਿੱਖ ਵਿਰੋਧੀ ਪ੍ਰਵਚਨ ਨੂੰ ਇਤਿਹਾਸਕ ਯਥਾਰਥ ਨਾਲ ਮੇਲ ਕੇ ਉਭਾਰਦੀ ਹੈ। ਇਸ ਵਿਚ ਖ਼ਾਸੀ ਥਾਂ ਦੁਨਿਆਵੀ ਪਿਆਰ ਦੇ ਅਹਿਸਾਸ ਵੀ ਕਾਵਿ-ਬੱਧ ਹੋਏ ਹਨ। ਜਿਨ੍ਹਾਂ ਵਿਚ ਤਖ਼ਤ ਹਜ਼ਾਰਾ ਛੱਡਣ ਵਾਲੇ ਅਜੇ ਵੀ ਕੈਦੋਂ ਦੇ ਡਰ ਵਿਚ ਜਾਪਦੇ ਹਨ। ਇਸ ਕਵਿਤਾ ਦਾ ਇਕ ਖ਼ਾਸ ਮੁਹਾਵਰਾ ਸਿੱਖ ਰਵਾਇਤ ਥਾਣੀਂ ਲੰਘਦਾ ਹੈ, ਜਿਸ ਵਿਚ ਸਿੱਖ ਰਵਾਇਤ ਦੀ ਸ਼ਬਦਾਵਲੀ ਅਤੇ ਸਿੱਖ ਇਤਿਹਾਸ ਦੇ ਪਾਤਰ ਕਾਵਿ-ਖਿ਼ਆਲ ਦੀ ਪੇਸ਼ਕਾਰੀ ਬਣਦੇ ਹਨ।