ਇਸ ਪੁਸਤਕ ਦੀਆਂ ਰਚਨਾਵਾਂ ਵਿਚ ਕਵੀ ਸ਼ਬਦਾਂ ਨੂੰ ਆਵਾਰਾ ਨਹੀਂ ਹੋਣ ਦਿੰਦਾ ਕਿ ਉਹ ਮਨਮਰਜ਼ੀ ਦੇ ਅਰਥ ਪਸਾਰਦੇ ਫਿਰਨ । ਹਰ ਸ਼ਬਦ ਨੂੰ ਕਰੀਨੇ ਨਾਲ ਟਿਕਾਉਂਦਾ, ਸਜਾਉਂਦਾ ਤੇ ਕਵਿਤਾਉਂਦਾ ਹੈ । ਉਸ ਦੀ ਸ਼ਾਇਰੀ ਸਾਨੂੰ ਨਵੇਂ ਅਨੁਭਵ ਮੰਡਲ ਵਿਚ ਲੈ ਤੁਰਦੀ ਹੈ । ਉਸ ਲਈ ਕੋਈ ਵੀ ਵਿਸ਼ਾ ਵਰਜਿਤ ਨਹੀਂ, ਸਗੋਂ ਹਰ ਵਿਸ਼ਾ ਹੀ ਪ੍ਰਗਟਾਉਣ ਯੋਗ ਹੈ ।