ਇਸ ਕਾਵਿ ਸੰਗ੍ਰਹਿ ਵਿਚ ਕਵਿੱਤਰੀ ਨੇ ਸਮਾਜਿਕ ਯਥਾਰਥ ਦੇ ਸੰਦਰਭ ਵਿਚ ਮਨੁੱਖ ਦੀ ਸਮੂਹਿਕ ਹੋਂਦ ਦੇ ਮਸਲਿਆਂ ਦਾ ਕਾਵਿਕ ਵਿਸ਼ਲੇਸ਼ਣ ਕੀਤਾ ਹੈ। ਉਸਨੇ ਇੱਕੋ ਵੇਲੇ ਮੂਲਵਾਸ ਅਤੇ ਪਰਵਾਸ ਦੇ ਵਿਭਿੰਨ ਪੱਖਾਂ ਦੀ ਨਿਸ਼ਾਨਦੇਹੀ ਕੀਤੀ ਹੈ। ਵਿਸ਼ਿਆਂ ਦੀ ਵੰਨ-ਸੁਵੰਨਤਾ ਉਸਦੀ ਚਿੰਤਨਸ਼ੀਲ ਸਿਰਜਣਾਤਮਕਤਾ ਦਾ ਪ੍ਰਮਾਣ ਹੈ। ਉਸਦੀ ਕਵਿਤਾ ਕਿਸੇ ਵਿਸ਼ੇਸ਼ ਵਰਗ ਜਾਂ ਜਾਤੀ ਦੀ ਕਵਿਤਾ ਨਾ ਹੋ ਕੇ ਮਨੁੱਖ ਦੀ ਕਵਿਤਾ ਹੈ।