ਦੇਸ ਨਿਕਾਲ਼ਾ ਹਿੰਸਾ, ਜਲਾਵਤਨੀ, ਕਾਲ਼, ਅਤੇ ਬੋਲੀ ਬਾਰੇ ਕਵਿਤਾਵਾਂ ਦਾ ਸੰਗ੍ਰਹਿ ਹੈ । ਇਹ ਕਵਿਤਾਵਾਂ ਉਹਨਾਂ ਸਦਮਿਆਂ ਨੂੰ ਮੁੜ ਜਿਉਂਦੀਆਂ ਹਨ, ਜੋ ਕਵੀ ਅਤੇ ਉਸ ਦੀ ਕੌਮ ਸਦੀਆਂ ਤੋਂ ਝੱਲਦੇ ਆ ਰਹੇ ਹਨ । ਇਹ ਕਵਿਤਾਵਾਂ ਬੋਲੀ ਦੇ ਉਸ ਜਹਾਨ ਨੂੰ ਮੁੜ ਆਬਾਦ ਕਰਨ ਦੀ ਕੋਸ਼ਿਸ਼ ਹਨ, ਜਿਸ ਨੂੰ ਸਮੇਂ ਨੇ ਬੀਤੇ ਵਿਚ ਧਕੇਲ਼ ਦਿੱਤਾ ।