ਇਸ ਕਾਵਿ-ਸੰਗ੍ਰਹਿ ਵਿਚ ਲੇਖਕ ਨੇ ਇੱਕ ਵਿਲੱਖਣ ਨੀਲਾਂਬਰੀ ਫੌਜ, ਨਿਹੰਗ ਸਿੰਘਾਂ ਦੇ ਕਦੇ ਨਾ ਮਰਨ ਵਾਲੇ ਖਾੜਕੂ ਬਿਜਲੀ ਦਲਾਂ ਦੇ ਆਤਮ ਪ੍ਰਕਾਸ਼ ਅਤੇ ਚੜ੍ਹਦੀਕਲਾ ਦੇ ਸਮਾਜਿਕ ਵਰਤਾਰੇ ਦਾ ਤਥਾ ਕਾਵਿ-ਸੱਤ ਦੀ ਗਾਥਾ ਦਾ ਬਿਆਨ ਕੀਤਾ ਹੈ। ਨਿਹੰਗ ਸਿੰਘਾਂ ਦੀ ਸਰਬੱਤ ਦੇ ਭਲੇ ਦਾ ਆਦਰਸ਼ ਪਾਲਣ ਵਾਲੀ ਬਿਰਤੀ ਦਾ ਬਖਾਨ ਮੁੱਦਤਾਂ ਬਾਅਦ ਇਸ ਸ਼ਾਇਰ ਨੇ ਬਹੁਤ ਹਿਤ ਅਤੇ ਕਾਵਿਕ-ਬਲ ਨਾਲ ਨਿਭਾਇਆ ਹੈ। ਉਸਦੀਆਂ ਨਜ਼ਮਾਂ ਦਾ ਸਰੋਤ ਸੰਗਤ, ਸਰਵਰ, ਕੇਸ, ਨਿਤਨੇਮ, ਦੇਗਾਂ-ਤੇਗਾਂ ਵਾਲੇ, ਤੀਸਰ ਪੰਥ ਦੀ ਕੇਵਲ ਪਿੱਛਲ ਝਾਤ ਹੀ ਨਹੀਂ ਹੈ, ਸਗੋਂ ਇਹਨਾਂ ਸਰੋਕਾਰਾਂ ਦੀ ਬਰੀਕੀ ਨੂੰ ਅਭੀਨੰਦਨ ਆਖਣ ਦਾ ਜ਼ਬਰਦਸਤ ਆਧੁਨਿਕ ਹੀਲਾ ਹੈ।