ਇਹ ਪੁਸਤਕ ਕਿਸਾਨਾਂ ਦੇ ਕਾਰਪੋਰੇਟਾਂ ਅਤੇ ਰਾਜਨੀਤਕਾਂ ਖਿਲਾਫ਼ ਸੰਘਰਸ਼ ਨੂੰ ਪੇਸ਼ ਕਰਦੀ ਹੈ । ਅੱਜ 2020 ਤੋਂ ਲਾਗੂ ਹੋਏ ਭਾਰਤ ਵਿਚ ਖੇਤੀ ਕਾਨੂੰਨਾਂ ਨੇ ਕਿਸਾਨਾਂ ਅਤੇ ਕਿਸਾਨ ਵਿਰੋਧੀਆਂ ਵਿਚ ਬਲਦੀ ਆ ਰਹੀ ਚਿੰਗਾਰੀ ਨੂੰ ਮੁੜ ਤੇਜ਼ ਕਰ ਦਿੱਤਾ ਹੈ । ਇਸ ਅੰਦੋਲਨ ਨੇ ਕਿਸਾਨ ਵਿਰੋਧੀ ਧੜਿਆਂ ਅਤੇ ਵੱਡੀਆਂ ਸੀਟਾਂ ਉਪਰ ਬੈਠੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਤੇ ਇਹ ਇਕ ਵੱਡੇ ਇਨਕਲਾਬ ਵੱਲ ਵੱਧ ਰਿਹਾ ਹੈ । ਪੰਜਾਬ ਦੀ ਧਰਤੀ ਤੋਂ ਉਭਰਿਆ ਇਹ ਇਨਕਲਾਬ ਦੁਨੀਆਂ ਦੇ ਇਤਿਹਾਸ ਦੇ ਪੰਨਿਆਂ ’ਤੇ ਇਕ ਮਹਾਨ ਤੇ ਇਤਿਹਾਸਕ ਇਨਕਲਾਬ ਬਣਨ ਦੀ ਸੰਭਾਵਨਾ ਰੱਖਦਾ ਹੈ ।