ਇਹ ਪੁਸਤਕ “ਹੂਕ ਢਾਈ ਦਰਿਆਵਾਂ ਦੀ” ਸਿੱਖਾਂ ਦੇ ਦੁਖਾਂਤ ਦੀ ਤਰਜਮਾਨੀ ਕਰਦੀ ਹੈ। ਸਿੱਖੀ ਦਾ ਦਰਦ ਲੇਖਕ ਦੇ ਰੋਮ ਰੋਮ ਵਿਚ ਵੱਸਦਾ ਨਜ਼ਰ ਆਉਂਦਾ ਹੈ। ਇਹ ਲਿਖਤ ਗੁਰੂ ਨਾਨਕ ਦੇਵ ਜੀ ਦੇ ਕਾਲ ਤੋਂ ਹੁਣ ਤਕ ਇਤਿਹਾਸਕ ਸਰੋਤਾਂ ਦੇ ਆਧਾਰ ’ਤੇ ਲਿਖਿਆ ਹੋਇਆ ਇਕ ਮਹੱਤਵਪੂਰਨ ਦਸਤਾਵੇਜ਼ ਹੈ। ਸਿੱਖ ਧਰਮ, ਰਾਜਨੀਤੀ ਅਤੇ ਪ੍ਰਮੁੱਖ ਸਿੱਖ ਸੰਸਥਾਵਾਂ ਵਿਚ ਆਏ ਨਿਘਾਰ ਨੂੰ ਲੇਖਕ ਨੇ ਬਹੁਤ ਸੂਝ-ਬੂਝ ਨਾਲ ਵਰਣਨ ਕੀਤਾ ਹੈ।