ਇਹ ਜਸਵੰਤ ਸਿੰਘ ਲੇਖਾਂ ਨਿਬੰਧਾਂ ਦਾ ਸੰਗ੍ਰਹਿ ਹੈ । ਕੌਮ ਇਨਸਾਫ਼ ਲਈ ਛੋਟੀਆਂ ਤੋਂ ਵੱਡੀਆਂ ਅਦਾਲਤਾਂ ਦੇ ਚੱਕਰ ਖਾਂਦੀ ਖਫੇ-ਖੂਨ ਹੁੰਦੀ ਰਹੀ ਹੈ, ਪਰ ਇੰਨਾ ਲੰਮਾ ਸਮਾਂ ਲੰਘ ਜਾਣ ਦੇ ਬਾਵਜੂਦ ਜ਼ਖ਼ਮਾਂ ਉਤੇ ਮੱਲ੍ਹਮ ਕਿਤੋਂ ਨਹੀਂ ਮਿਲਿਆ । ਇਸੇ ਦਰਦ ਦੀ ਕੰਵਲ ਵਾਰ ਵਾਰ ਦੁਹਾਈ ਦਿੰਦਾ ਹੈ । ਉਹ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੂੰ ਵੀ ਵੰਗਾਰਦਾ ਹੈ ਕਿ ਉਹ ਰੁੜ੍ਹੇ ਜਾ ਰਹੇ ਪੰਜਾਬ ਲਈ ਕੁਝ ਨਹੀਂ ਕਰ ਰਹੇ ਸਗੋਂ ਆਪਣੀਆਂ ਕੁਰਸੀਆਂ ਲਈ ਹੀ ਫਿਕਰਮੰਦ ਹਨ ।