ਇਸ ਪੁਸਤਕ ਵਿਚ ਲੇਖਕ ਨੇ ਸਮਕਾਲੀ ਸਿੱਖ ਸਰੋਕਾਰਾਂ ਬਾਰੇ ਬਹੁਤ ਹੀ ਕੀਮਤੀ ਤੇ ਸਾਂਭਣਯੋਗ ਲੇਖ ਸੰਕਲਿਤ ਕੀਤੇ ਹਨ । ਸਾਰੇ ਹੀ ਲੇਖ ਮਹੱਤਵਪੂਰਨ ਹਨ, ਪਰ ਕੁਝ ਲੇਖਾਂ ਵਿਚ ਅਮਰ ਹੋਣ ਦੀ ਸਮਰੱਥਾ ਵੀ ਮੌਜੂਦ ਹੈ । ਲੇਖਕ ਨੇ ਦਲੀਲ ਪੂਰਵਕ ਢੰਗ ਨਾਲ ਆਪਣੇ ਵਿਸ਼ਿਆਂ ਨੂੰ ਜਾਣਕਾਰੀ ਭਰਪੂਰ ਅਤੇ ਲਾਭਦਾਇਕ ਵੀ ਬਣਾ ਲਿਆ ਹੈ । ਲੇਖਕ ਨੇ ਇਸ ਪੁਸਤਕ ਵਿਚ ਸਿੱਖ ਸਰੋਕਾਰਾਂ ਦੀ ਚਰਚਾ ਰਾਜ ਪੱਧਰ ਤੋਂ ਲੈ ਕੇ ਅੰਤਰ-ਰਾਸ਼ਟਰੀ ਪੱਧਰ ਤੀਕ ਕਰ ਕੇ ਪਾਠਕ ਨੂੰ ਪੰਥਕ-ਧਾਰਾ ਨਾਲ ਜੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਇਹ ਉਸ ਦੀ ਪੰਥਕ-ਸੋਚ ਅਤੇ ਸਮਰਪਣ ਭਾਵਨਾ ਦਾ ਇਕ ਪ੍ਰਮਾਣ ਹੈ । ਤਤਕਰਾ ਸਿੱਖ ਸਰੋਕਾਰ ਦੀ ਗੱਲ / 9 ਜਿਨ ਪ੍ਰੇਮ ਕੀਓ... / 13 ਜਿਤੁ ਬੋਲਿਐ ਪਤਿ ਪਾਈਐ... / 28 ਇਕਾ ਬਾਣੀ ਇਕ ਗੁਰ... / 33 ਸਚ ਕੀ ਬਾਣੀ ਨਾਨਕੁ ਆਖੇ... / 38 ਮਰਣੁ ਮੁਣਸਾਂ ਸੂਰਿਆ ਹਕੁ ਹੈ... / 45 ਬਧਾ ਚਟੀ ਜੋ ਭਰੇ... / 50 ਸ਼ਹੀਦੀ ਸਪਤਾਹ ਦੀ ਦਾਸਤਾਨ... / 56 ਗੁਰਸਿਖੀ ਦਾ ਕਰਮੁ ਏਹੁ... / 63 ਪੰਥਕ ਜੀਵਨ ਵਿਚ ਸਿੱਖ ਰਹਿਤ ਮਰਯਾਦਾ ਦਾ ਮਹੱਤਵ / 66 ਨਿਸ਼ਾਨਿ ਸਿਖੀ ਈਂ... / 76 ਕੇਸ, ਸਿੱਖ ਤੇ ਸਹਿਜਧਾਰੀ / 80 ਸਿੱਖੀ ਅਤੇ ਚੜ੍ਹਦੀ ਕਲਾ / 88 ਸਿੱਖ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ / 92 ਸ੍ਰੀ ਅੰਮ੍ਰਿਤਸਰ ਤੇ ਦੀਵਾਲੀ / 97 ਦਰਸ਼ਨੀ ਡਿਉਢੀ ਦੇ ਦਰਵਾਜ਼ਿਆਂ ਦੀ ਦਾਸਤਾਨ / 103 ਦਾਨ-ਦਸਵੰਧ ਤੇ ਦਾਨਸ਼ਮੰਦੀ / 112 ਸੇਵਾ ਦਾ ਸਿੱਖ ਸੰਕਲਪ / 121 ਸਾਕਾ ਨਨਕਾਣਾ ਸਾਹਿਬ... / 131 ਸ੍ਰੀ ਅਕਾਲ ਤਖਤ ਸਾਹਿਬ ; ਧਾਰਮਿਕ ਸੇਵਾ ’ਤੇ ਸਨਮਾਨ / 136 ਰਿਸਦੇ ਜ਼ਖਮ ਜੂਨ ’84 ਦੇ... / 143 ਸੰਬਾਦੀ : ਸਿੱਖ ਸ਼ਖਸੀਅਤਾਂ / 148 ਸਿੱਖ ਯੁਵਕ ਅਤੇ ਸੂਚਨਾ ਤੇ ਸੰਚਾਰ ਸਮੱਸਿਆਵਾਂ / 156 ਸੁਨਾਮੀ ਦਾ ਕਹਿਰ ਅਤੇ ਸਿੱਖ / 163 ਲੇਹ ’ਚ ਵਾਪਰਿਆ ਦੁਖਾਂਤ ਤੇ ਸਿੱਖ / 178 ਸੁਣਿਆ-ਪੜ੍ਹਿਆ-ਦੇਖਿਆ ਮਾਸਕੋ / 188