ਇਸ ਹੱਥਲੀ ਰਚਨਾ “ਕਲਗੀਆਂ ਵਾਲੇ ਦੇ ਆਦਰਸ਼ ! ਪ੍ਰੀਤਮ ਆਦਰਸ਼” ਵਿਚ ਆਪ ਨੇ ਗੁਰੂ ਦਸ਼ਮੇਸ਼ ਪਿਤਾ ਦੇ ਆਦਰਸ਼, ਉਦੇਸ਼ ਤੇ ਫ਼ਲਸਫੇ ਨੂੰ ਮਜ੍ਹਬੀ ਕੈਦ ਤੋਂ ਬਾਹਰ ਹੋ ਵੱਖ-ਵੱਖ ਸਿਧਾਂਤਾਂ ਤੇ ਵਿਚਾਰਾਂ ਨਾਲ ਜੁੜੇ ਲੋਕਾਂ ਦੇ ਮਨ ਵਿਚ ਉਠਦੇ ਪ੍ਰਸ਼ਨਾਂ, ਦੰਵਦਾਂ, ਤੌਖਲਿਆਂ ਦਾ ਬੜੇ ਹੀ ਸਹਿਜ ਅਤੇ ਸਰਲ ਪ੍ਰਸ਼ਨੋਤਰੀ ਜੁਗਤ ਰਾਹੀਂ ਨਵਿਰਤ ਕਰਨ ਦਾ ਜਤਨ ਕੀਤਾ ਹੈ । ਦੰਵਦਾਂ, ਤੌਖਲਿਆਂ ਦਾ ਮਿਟਣਾ ਹੈ ਕਿ ਆਦਰਸ਼ ਸਪਸ਼ਟ ਹੋ ਨਿੱਬੜਦਾ ਹੈ ।