ਇਨ੍ਹਾਂ ਬਾਲ ਕਹਾਣੀਆਂ ਦੀ ਜੜ੍ਹ ਇਤਿਹਾਸ ਤੇ ਸਭਿਆਚਾਰ ਨਾਲ ਜੁੜੀ ਹੋਈ ਹੈ । ਸਹਿਜ ਰਵਾਨੀ ਵਾਲੇ ਇਹ ਰੌਚਿਕ ਬਿਰਤਾਂਤ ਬਾਲ ਮਨਾਂ ਦੇ ਸੁਪਨਿਆਂ ਨੂੰ ਖੰਭ ਲਾਉਂਦੇ ਹਨ । ਜੀਵਨ-ਸੂਝ ਦੇ ਗਿਆਨ, ਮਨੋਰੰਜਨ ਤੇ ਹਾਸ-ਬਿਲਾਸ ਨਾਲ ਭਰਪੂਰ ਇਹ ਕਹਾਣੀਆਂ ਬੱਚਿਆਂ ਦੇ ਪੰਜਾਬੀ ਭਾਸ਼ਾ ਦੇ ਗਿਆਨ ਨੂੰ ਵੀ ਵਸੀਹ ਕਰਦੀਆਂ ਹਨ । ਜੇਕਰ ਸਾਡੇ ਬੱਚੇ ਅਜਿਹੀਆਂ ਕਹਾਣੀਆਂ ਪੜ੍ਹ ਕੇ ਪ੍ਰਵਾਨ ਚੜ੍ਹਨ ਤਾਂ ਪੰਜਾਬੀ ਜ਼ਬਾਨ ਦੇ ਭਵਿੱਖ ਬਾਰੇ ਪੈਦਾ ਹੋ ਰਹੇ ਤੌਖ਼ਲੇ ਖ਼ਤਮ ਹੋ ਜਾਣ !