ਮਨੋਵਿਗਿਆਨੀ ਦੱਸਦੇ ਹਨ ਕਿ ਜੇ ਪਿਆਰ ਨਾਲ ਬੱਚੇ ਨੂੰ ਮੋੜਿਆ ਜਾਵੇ ਤਾਂ ਅੜਬ ਤੋਂ ਅੜਬ ਬੱਚੇ ਵੀ ਢਿੱਲੇ ਪੈ ਜਾਂਦੇ ਹਨ । ਜੇ ਉਹੀ ਗੱਲ ਦੀ ਸੁਆਦਲੀ ਕਹਾਣੀ ਬਣਾ ਕੇ ਸੁਣਾ ਦਿੱਤੀ ਜਾਏ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਈ । ਬੱਚਾ ਕਹਾਣੀ ਵਿਚ ਆਪਣੇ ਆਪ ਨੂੰ ਵੇਖਦਾ ਹੋਇਆ ਬੜੇ ਸ਼ੌਕ ਨਾਲ ਸਾਰੀਆਂ ਗੱਲਾਂ ਸੁਣਦਾ ਹੈ ਤੇ ਉਸਦਾ ਸੁਚੇਤ ਮਨ ਉਹ ਸਾਰੀਆਂ ਗੱਲਾਂ ਆਪਣੇ ਅੰਦਰ ਵਸਾ ਵੀ ਲੈਂਦਾ ਹੈ । ਇਸ ਕਿਤਾਬ ਵਿਚ ਬੱਚਿਆਂ ਨੂੰ ਉਨ੍ਹਾਂ ਦੇ ਸਰੀਰ ਦੇ ਅੰਗਾਂ ਦੀ ਬਾਰੇ ਦੱਸਿਆ ਹੈ ।