ਇਸ ਪੁਸਤਕ ਵਿਚ ਸਤ ਸੌ ਗੁਰਬਾਣੀ ਦੇ ਪਦਾਂ ਤੇ ਅਨੇਕਾਂ ਤੁਕਾਂ ਦੀ ਵਿਆਖਿਆ ਲਗਾਂਮਾਤ੍ਰਾਂ ਦੇ ਨੇਮਾਂ ਅਨੁਸਾਰ ਕੀਤੀ ਗਈ ਹੈ । ਪੁਸਤਕ ਵਿਚ ਖਾਸ ਦੋ ਪ੍ਰਕਰਣ ਹਨ । ਗੁਰਬਾਣੀ ਦੇ ਪਦ ਲੈ ਕੇ ਉਨ੍ਹਾਂ ਦੀ ਲਗਮਾਤ੍ਰੀ ਨੇਮਾਂ ਨਾਲ ਅਰਥ ਵਿਆਖਿਆ ਕੀਤੀ ਗਈ ਹੈ । ਜਿਸ ਨਾਲ ਉਨ੍ਹਾਂ ਤੁਕਾਂ ਤੇ ਸਬਦਾਂ ਦੇ ਭੀ ਅਰਥ ਹੋ ਗਏ ਹਨ, ਜਿਨ੍ਹਾਂ ਵਿਚ ਉਹ ਪਦ ਵਰਤੇ ਗਏ ਹਨ । ਫੇਰ ਲਗਮਾਤ੍ਰੀ ਨੇਮਾਂ ਦਾ ਨਿਰਣਾ ਕੀਤਾ ਹੈ । ਦੁਜਾ ਪ੍ਰਕਰਣ ਹੈ, ‘ ਪਾਠ ਭੇਦ ਤੇ ਅਰਥ ਭੇਦ’ । ਇਸ ਵਿਚ ਲਗਾਂਮਾਤ੍ਰਾਂ ਦੇ ਨੇਮਾਂ ਅਨੁਸਾਰ ਸੁਧ ਪਾਠ ਤੇ ਸੁਧ ਅਰਥ ਪ੍ਰਗਟ ਕੀਤੇ ਗਏ ਹਨ ।