ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਆਪਣੇ ਸਮੇਂ ਦੇ ਇਕ ਮਹਾਨ ਸੁਲਝੇ ਹੋਏ ਕਥਾਕਾਰ, ਗੁਰਬਾਣੀ ਦੇ ਵਿਆਖਿਆਕਾਰ, ਉੱਚੇ ਸੁੱਚੇ ਜੀਵਨ ਵਾਲੇ, ਮੋਹ ਮਾਇਆ ਤੋਂ ਨਿਰਲੇਪ, ਧੁਰੰਧਰ ਵਿਦਵਾਨ, ਕਹਿਣੀ ਤੇ ਕਰਣੀ ਦੇ ਪੂਰੇ, ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਸੰਤ ਸਿਪਾਹੀ ਸਨ। ਸੰਤਾਂ ਦਾ ਜੀਵਨ ਕਾਲ 1932 ਤੋਂ 1977 ਤੱਕ ਸਾਢੇ ਕੁ ਚਾਰ ਦਹਾਕਿਆਂ ਦੇ ਕਰੀਬ ਹੈ ਪਰ ਉਨ੍ਹਾਂ ਦੀ ਜੀਵਨ ਕਰਨੀ ਤੇ ਘਾਲਣਾ ਬਹੁਤ ਸਨਮਾਨਯੋਗ ਹੈ। ਇਸ ਪੁਸਤਕ ਵਿਚ ਦਮਦਮੀ ਟਕਸਾਲ ਦੇ ਬਾਰ੍ਹਵੇਂ ਮੁਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਦਾ ਜੀਵਨ ਇਤਿਹਾਸ ਤੇ ਮਹਾਨ ਕਰਨੀਆਂ ਨੂੰ ਕਲਮਬੱਧ ਕੀਤਾ ਹੈ।