ਇਹ ਪੁਸਤਕ ਰੰਗ ਰਤੜੇ ਗੁਰਮੁਖ ਪਿਆਰੇ ਤੇ ਪਰੇਮ ਦੇ ਪੁੰਜ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਜੀਵਨ ਗਾਥਾ ਨੂੰ ਪ੍ਰਸਤੁਤ ਕਰਦੀ ਹੈ। ਭਾਈ ਸਾਹਿਬ ਦਾ ਜੀਵਨ ਖਾਲਸਾ ਪੰਥ ਦੇ ਇਤਿਹਾਸ ਵਿਚ ਸਦਾ ਚਮਕਦਾ ਰਹੇਗਾ। ਆਪ ਨਾਮ ਰਸੀਏ ਗੁਰਮੁਖ, ਕਹਿਣੀ ਤੇ ਕਥਨੀ ਦੇ ਸੂਰੇ, ਤਿਆਰ-ਬਰ-ਤਿਆਰ, ਖਾਲਸਾਈ ਬਾਣੇ ਵਾਲੇ ਦਿਦਾਰੀ ਸਿੰਘ ਸਨ। ਨਾਮ ਅਭਿਆਸ ਕਮਾਈ ਦੇ ਸਦਕਾ ਆਪ ਦਾ ਜੀਵਨ ਬੜਾ ਪ੍ਰਭਾਵਸ਼ਾਲੀ ਸੀ। ਇਸ ਪੁਸਤਕ ਦੇ ਸਾਰੇ ਲੇਖ ਭਾਈ ਸਾਹਿਬ ਦੇ ਨਿਕਟਵਰਤੀ ਤੇ ਸਮਕਾਲੀਆਂ ਦੇ ਲਿਖੇ ਹੋਏ ਹਨ ਜਿਨ੍ਹਾਂ ਨੇ ਵਰ੍ਹਿਆਂ ਬੱਧੀ ਉਹਨਾਂ ਦੀ ਸੰਗਤ ਦਾ ਨਿਘ ਮਾਣਿਆ। ਪੁਸਤਕ ਵਿੱਚ ਦਰਜ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਸੋਧ ਕੇ ਪ੍ਰਕਾਸ਼ਿਤ ਕਰਨ ਦਾ ਯਤਨ ਕੀਤਾ ਗਿਆ ਹੈ।