ਕਿਸੇ ਪੁਜੀ ਹੋਈ ਅਜ਼ੀਮ ਸ਼ਖਸ਼ੀਅਤ, ਗੁਰਮੁਖ ਆਤਮਾ ਦਾ ਜੀਵਨ ਲਿਖਣਾ ਏਨਾ ਹੀ ਕਠਨ ਹੈ ਜਿਨਾ ਕਿ ਸਮੁੰਦਰ ਨੂੰ ਕੁੱਜੇ ਵਿਚ ਬੰਦ ਕਰਨਾ । ਸਾਧੂ, ਸੰਤਾਂ, ਫਕੀਰਾਂ ਨੂੰ ਹਦ ਵਿਚ ਲਿਆਉਣਾ ਤਾਂ ਵੇਦਾਂ ਕਤੇਬਾਂ ਦੋਹਾਂ ਦੀ ਤਾਕਤ ਤੋਂ ਬਾਹਰ ਹੈ । ਇਸ ਪੁਸਤਕ ਵਿਚ ‘ਗਿਆਨੀ ਸੰਤ ਸਿੰਘ ਮਸਕੀਨ ਜੀ’ ਦਾ ਜੀਵਨ ਬਿਰਤਾਂਤ ਪੇਸ ਕੀਤਾ ਹੈ । ਪੁਸਤਕ ਵਿਚ ਮਸਕੀਨ ਜੀ ਕ੍ਰਿਤ ਰੁਬਾਈਆ ਤੇ ਸ਼ੇਅਰ ਦਿੱਤੇ ਹਨ ਜੋ ਉਹਨਾਂ ਸਮੇਂ-ਸਮੇਂ ਤੇ ਪੰਜਾਬੀ ਤੇ ਉਰਦੂ ਵਿਚ ਉਚਾਰੇ ਸਨ । ਇਹ ਰਚਨਾਵਾਂ ਇਕ ਸਿਰਮੌਰ ਕਥਾ ਵਾਚਕ ਦੇ ਹਿਰਦੇ ਦੀ ਕਾਵਿ-ਅਨਭੂਤੀ ਦਾ ਵੈਰਾਗਮਈ ਪ੍ਰਗਟਾਵਾ ਹਨ । ਯਥਾਰਥ ਦੇ ਅਨੁਭਵ ਚੋਂ ਪ੍ਰਗਟ ਹੋਏ ਇਹ ਰੁਬਾਈਆਂ ਅਤੇ ਸ਼ੇਅਰ ਜਿਥੇ ਸੱਚ ਅਤੇ ਯਥਾਰਥ ਬਾਰੇ ਵਾਕਫੀਅਤ ਦਿੰਦੇ ਹਨ ਅਤੇ ਰਹੱਸ ਦੇ ਅਨੁਭਵ ਨੂੰ ਜਗਾਉਂਦੇ ਹਨ ਉਥੇ ਕੌਮ ਦੇ ਇਕ ਉੱਘੇ ਪ੍ਰਚਾਰਕ ਤੇ ਭਾਰੀ-ਗੌਰੀ ਸਖਸ਼ੀਅਤ ਨੂੰ ਕਵੀ ਦਾ ਰੁਤਬਾ ਵੀ ਪ੍ਰਦਾਨ ਕਰਦੀ ਹੈ ।