ਭਾਈ ਸਾਹਿਬ ਜੀ ਰਚਿਤ ‘ਸੰਤ ਬਿਮਲਾ ਸਿੰਘ’ ਭਾਗ ਪਹਿਲੇ ਵਿਚ 11 ਲੇਖ ਦਿੱਤੇ ਗਏ ਹਨ, ਜੋ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬਾਂ ਪਰ ਸਮੇਂ ਸਮੇਂ ਲਿਖੇ ਗਏ ਤੇ ਪ੍ਰਚਾਰਿਤ ਹੋਏ । ਇਨ੍ਹਾਂ ਵਿਚ ਸੰਤ ਬਿਮਲਾ ਸਿੰਘ ਜੀ ਨੂੰ ਐਸੇ ਹੀ ਗੁਰ ਨਾਨਕ ਅਵਤਾਰ ਪੁਰਬਾਂ ਪਰ ਅਨੇਕ ਥਾਈਂ ਵਿਚਰਦੇ ਕਥਾ ਵਾਰਤਾ ਕਰਦੇ ਤੇ ਸੰਗਤਾਂ ਵਲੋਂ ਕੀਤੇ ਗਏ ਸੰਸੇ ਮਈ ਪ੍ਰਸ਼ਨਾ ਦੇ ਉਤਰ ਦਿੰਦੇ ਤੇ ਗੁਰਮਤਿ ਦੀ ਸਹੀ ਰੋਸ਼ਨੀ ਪ੍ਰਦਾਨ ਕਰਦੇ ਦਰਸਾਇਆ ਗਿਆ ਹੈ । ਲੇਖ ਸੂਚੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੂਸਰੇ ਅਵਤਾਰ ਦੀ ਕਥਾ । / ੧ ਅਰਸ਼ੀ ਪਰਉਪਕਾਰੀ / ੩੬ ਭਾਈ ਮਾਲੋ ਤੇ ਭਾਈ ਮਾਂਗਾ / ੫੯ ਭਾਈ ਭੂਮੀਆਂ / ੭੭ ਬਿਹਾਰ ਤੇ ਬੰਗਾਲ ਯਾਤ੍ਰਾ / ੧੦੩ ਗੋਸ਼ਟ ਮਛੰਦਰ ਨਾਥ / ੧੨੧ ਪੀੜਾ-ਹਰਨ ਦਾਤਾ / ੧੩੭ ਪਿਆਰਾਂ ਦਾ ਸਾਂਈ / ੧੬੯ ਗੁਰੂ ਨਾਨਕ ਦੇਵ ਜੀ ਦੀ ਤਾਲੀਮ / ੧੯੯ ਭਾਈ ਸੋਮਾ (ਸਾਧੂ ਸੰਗ) / ੨੨੨ ਕਿਰਤਾਰਥ ਜੀਵਨ / ੨੩੮