ਇਸ ਪੁਸਤਕ ਵਿੱਚ ਇਤਿਹਾਸ, ਧਰਮ, ਅਰਥ, ਕਲਾ, ਦਰਸ਼ਨ, ਵਿਗਿਆਨ ਜਿਹੇ ਗੂੜ੍ਹੇ ਵਿਸ਼ੇ ਆ ਜਾਂਦੇ ਹਨ । ਹਰ ਪਾਸੇ ਦੀ ਸੂਝ ਦੇ ਨਾਲ-ਨਾਲ ਲਿਖਾਰੀ ਦੀ ਆਪਣੀ ਸ਼ਖ਼ਸੀਅਤ ਦਾ ਆਵੇਸ਼ ਮੌਜੂਦ ਹੁੰਦਾ ਹੈ, ਜਿਸ ਦਾ ਅਸਰ ਨਾ ਕੇਵਲ ਪਾਠਕ ਦੀਆਂ ਮਾਨਸਿਕ ਤੇ ਸਾਹਿਤਕ ਰੁਚੀਆਂ ਨੂੰ ਟੁੰਬਦਾ ਹੈ ਸਗੋਂ ਉਸ ਦੇ ਕੌਮੀ ਜਜ਼ਬੇ ਨੂੰ ਵੀ ਉਭਾਰਦਾ ਅਤੇ ਆਪਣੇ ਦੇਸ਼ ਦੀ ਮਹਾਨਤਾ ਲਈ ਸ਼ਰਧਾ ਅਤੇ ਮਾਣ ਪੈਦਾ ਕਰਦਾ ਹੈ । ਇਹ ਪੁਸਤਕ ਖ਼ਿਆਲਾਂ ਦੀ ਮੌਲਿਕਤਾ, ਵਾਕਫ਼ੀ ਦੀ ਵਿਸ਼ਾਲਤਾ ਅਤੇ ਸ਼ੈਲੀ ਦੇ ਸੰਜਮ ਦੇ ਲਿਹਾਜ਼ ਨਾਲ ਇਕ ਵੱਡ-ਮੁੱਲੀ ਰਚਨਾ ਹੈ ਅਤੇ ਹਰ ਪੰਜਾਬੀ ਦੇ ਕਦਰ ਕਰਨ ਜੋਗ ਹੈ ।