ਪੁੰਦ੍ਰਿਕ ਇਓਂ ਵੀ, ਜੁ ਉਸ ਦੀਆਂ ਪੱਤੀਆਂ ਹੁੰਦੀਆਂ ਹਨ ਪਰ ਉਹ ਪੱਤੀਆਂ ਇੱਕ ਕੇਂਦਰੀ ਡੰਡੀ ਉੱਤੇ ਸੰਕਲਿਤ ਹੋਕੇ ਕੰਵਲ ਫੁੱਲ ਦਾ ਰੂਪ ਬਣ ਜਾਂਦੀਆਂ ਹਨ । ਇਹ ਵੱਖੋ ਵੱਖਰੇ ਨਿਬੰਧ, “ਪੁੰਦ੍ਰਿਕ’ ਪੁਸਤਕ ਦੇ ਰੂਪ ਵਿੱਚ ਸੰਕਲਿਤ ਹੋ ਕੇ ਪੁੰਦ੍ਰਿਕ ਬਚ ਗਏ ਹਨ । ਅਤੇ ਪੁੰਦ੍ਰਿਕ ਇਉਂ ਵੀ, ਜੋ ਕੰਵਲ ਭਾਰਤੀ ਸਭਯਤਾ ਦੀ ਆਤਮਾ ਦਾ ਚਿੰਨ੍ਹ ਹੈ ਅਤੇ ਇਸ ਨਿਬੰਧ-ਸੰਗ੍ਰਹਿ ਦਾ ਵਿਸ਼ਾ ਵੀ ਭਾਰਤੀ ਸੱਭਯਤਾ ਦੀ ਰੂਪ ਰੇਖਾ ਨੂੰ ਪੰਜਾਬੀ ਪਾਠਕਾਂ ਗੇ ਉਘਾੜਨਾ ਹੀ ਹੈ । ਇਉਂ ਇਹ ਪੁੰਦ੍ਰਕਿ ਹੈ ।