ਜ਼ਫ਼ਰਨਾਮਹ ਦਾ ਇਹ ਪ੍ਰਸੰਗ ਦਸੰਬਰ 1938 ਨੂੰ ਭਾਈ ਵੀਰ ਸਿੰਘ ਨੇ ਖਾਲਸਾ ਸਮਾਚਾਰ ’ਚ ਪ੍ਰਕਾਸ਼ਿਆ ਸੀ । ਭਾਈ ਵੀਰ ਸਿੰਘ ਨੇ ਜ਼ਫ਼ਰਨਾਮਹ ਦੇ ਅਸਲੀ ਮੂਲ ਪਾਠ ਦੀ ਤਲਾਸ਼ ਕਰਦਿਆਂ ਹੋਰ ਮਿਲਦੇ-ਜੁਲਦੇ ਖਰੜਿਆਂ ਦੇ ਤੁਲਨਾਤਮਕ ਅਧਿਐਨ ਕੀਤਾ । ਉਨ੍ਹਾਂ ਸੰਕਲਨ, ਸੰਪਾਦਨ ਅਤੇ ਉਲਥਾ ਕਰਦਿਆਂ ਗੁਰੂ ਸਾਹਿਬ ਦੇ ਨਾਂ ’ਤੇ ਲਿਖੇ ਗਏ ਸ਼ੇਅਰਾਂ ਦਾ ਨਿਖੇੜ ਸਥਾਪਤ ਕੀਤਾ । ਭਾਈ ਸਾਹਿਬ ਜ਼ਫ਼ਰਨਾਮਹ ’ਚੋਂ ਇਤਿਹਾਸਕ ਗਵਾਹੀਆਂ ਸਥਾਪਤ ਕਰਦਿਆਂ ਉਨ੍ਹਾਂ ਭਰਮ-ਭੁਲੇਖਿਆਂ ਨੂੰ ਦੂਰ ਕੀਤਾ ਜਿਨ੍ਹਾਂ ਬਾਰੇ ਨਿਰਮੂਲ ਸ਼ੰਕੇ ਪ੍ਰਚੱਲਿਤ ਸਨ ।