ਇਸ ਪੁਸਤਕ ਵਿਚ ਤਨ, ਮਨ ਅਤੇ ਆਤਮਾ ਦੇ ਵਿਸ਼ੇ-ਵਸਤੂ ਦੀ ਸਫ਼ਲ, ਵਿਆਪਕ ਅਤੇ ਅਧਿਆਤਮਿਕ ਵਿਆਖਿਆ ਆਪਣੇ ਸਮੇਂ ਦੇ ਗਿਆਨ ਦੇ ਸਾਗਰ ਸੱਚਖੰਡ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਬੋਲ-ਬਾਣੀ ਰੂਪ (ਕਥਾ) ਚ ਕੀਤੀ ਹੈ । ਉਹਨਾਂ ਦੇ ਬੋਲਾਂ ਨੂੰ ਸ੍ਰ: ਹਰਜੀਤ ਸਿੰਘ ਜੀ ਨੇ ਅਗੋਂ ਸਫ਼ਲਤਾ ਸਾਹਿਤ ਅੱਖ਼ਰਾਂ ਦਾ ਜਾਮਾ ਪਹਿਨਾਅ ਕੇ ਹੱਥਲੀ ਕਿਤਾਬ ਦਾ ਰੂਪ ਦਿੱਤਾ ਹੈ ।