ਭਾਈ ਵੀਰ ਸਿੰਘ ਜੀ ਦੁਆਰਾ ਰਚਿਤ ਇਹ ਪੁਸਤਕ ਨਿਰਾ ਇਤਿਹਾਸ ਨਹੀਂ ਪਰ ਇਤਿਹਾਸ ਦੀ ਬੋਲੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਹੈ, ਜੋ ਭਾਵ, ਉਪਦੇਸ਼, ਉੱਚ ਜੀਵਨ ਦੇ ਆਦਰਸ਼ ਉਸ ਇਲਹਾਮ ( ਪੋਥੀ ਪਰਮੇਸ਼ਰ ਕਾ ਥਾਨੁ) ਵਿਚ ਹੈਨ, ਉਹ ਇਸ ਪੁਸਤਕ ਵਿਚ ਐਉਂ ਆਏ ਹਨ ਕਿ ਉਨ੍ਹਾਂ ਤੇ ਅਮਲ ਕਰਨ ਦੀਆਂ ਮਾਨੋਂ ਤਸਵੀਰਾਂ ਹਨ, ਅਮਲੀ ਜੀਵਨ ਬਸਰ ਕਰਨ ਲਈ ਪੂਰਨੇ ਹਨ, ਜਿਸ ਤੋਂ ਸਮਝ ਪੈਣ ਵਿਚ ਹੋਰ ਸੁਖੈਨਤਾ ਹੋ ਗਈ ਹੈ । ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ ।