‘ਸੋਹਣੀ ਮੌਲਾਂ ਦੀ’ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇਕ ਅਜਿਹੀ ਲਿਖਤ ਹੈ ਜਿਸ ਵਿਚ ਝਨਾਂ ਦੇ ਰਮਣੀਕ ਪੱਖ ਨੂੰ ਪੇਸ਼ ਕਰਨ ਦੇ ਨਾਲ ਨਾਲ ਝਨਾਂ ਤੇ ਸੁਹਣੀ ਦੇ ਰਿਸ਼ਤੇ ਨੂੰ ਇਸ਼ਕ ਹਕੀਕੀ ਦੇ ਮਕਸਦ ਨਾਲ ਅਤਿ ਪਿਆਰੀ ਸ਼ੈਲੀ ਵਿਚ ਬਿਆਨ ਕੀਤਾ ਹੈ । ‘ਸੋਹਣੀ ਮੌਲਾਂ ਦੀ’ ਟਰੈਕਟ ਮਨੁੱਖੀ ਜੀਵਨ ਦੇ ਸ਼ੁਹਸਾਗਰ ਨੂੰ ਪਾਰ ਕਰਨ ਲਈ ਮਾਰਗ ਦਰਸ਼ਨ ਕਰਦਾ ਹੈ । ਵਿਖਾਵੇ ਦੇ ਕਰਮ ਕਾਂਡਾਂ ਤੋਂ ਬਚ ਕੇ ਪ੍ਰਭੂ ਚਰਨਾਂ ਚ ਜੁੜਨ ਤੇ ਉੱਜਲ ਪਿਆਰ ਕਰਨ ਲਈ ਚੱਜ ਸਿਖਾਉਂਦਾ ਹੈ । ਜੀਵਨ ਕਲਿਆਨ ਦਾ ਸਰਸ਼ਾਰ ਸੋਮਾ ਹੈ ।