ਇਹ ਪੁਸਤਕ ਫਾਰਸੀ-ਨੁਮਾ ਕਠਨ ਉਰਦੂ ਵਿਚ 1901 ਈ: ਵਿਚ ਛਪੀ ਸੀ ਜੋ ਕਿ ਬਾਅਦ ਵਿਚ ਇਹ ਪੁਸਤਕ 1979 ਵਿਚ ਕੁਝ ਪ੍ਰੇਮੀਆਂ ਦੇ ਉਦਮ ਨਾਲ ਪੰਜਾਬੀ ਵਿਚ ਛਪੀ । ਇਸ ਪੁਸਤਕ ਵਿਚ ਲਾਲਾ ਦੌਲਤ ਰਾਏ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਵੱਖ ਵੱਖ ਪੱਖਾਂ ਨੂੰ ਵੱਡੀ ਮਿਹਨਤ ਨਾਲ ਚਿੱਤਰਿਆ ਹੈ । ਉਨ੍ਹਾਂ ਦੀ ਇਸ ਜਜ਼ਬੇ-ਭਰਪੂਰ ਲੇਖਣੀ ਨੂੰ ਪੜ੍ਹ ਕੇ ਨਵਾਂ ਸਾਹਸ ਤੇ ਉਤਸ਼ਾਹ ਮਿਲਦਾ ਹੈ । ਲਾਲਾ ਜੀ ਨੇ ਗੁਰੂ ਜੀ ਦੇ ਜੀਵਨ ਦੀਆਂ ਕਈ ਘਟਨਾਵਾਂ ਤੇ ਉਨ੍ਹਾਂ ਦੇ ਉਪਦੇਸ਼ਾਂ ਨੂੰ ਇਸ ਨਿਰਭੈਤਾ ਨਾਲ ਲਿਖਿਆ ਹੈ ਕਿ ਉਨ੍ਹਾਂ ਨੂੰ ਪੜ੍ਹ ਕੇ ਹਰ ਸ਼ਰਧਾਵਾਨ ਸਿਖ ਦਾ ਸਿਰ ਸਤਿਕਾਰ ਨਾਲ ਝੁਕ ਜਾਂਦਾ ਹੈ ।