ਇਸ ਪੁਸਤਕ ਵਿਚਲੀ ਸਮੱਗਰੀ, ਉਸ ਅਧਿਆਤਮਿਕ ਖਮੀਰ ਨਾਲ ਸਬੰਧਤ ਹੈ, ਜਿਸਨੂੰ ਸਿੱਖ ਫਲਸਫੇ ਦੀ ਸੰਗਯਾ ਦਿੱਤੀ ਜਾ ਸਕਦੀ ਹੈ। ਇਹ ਭਾਵੇਂ ਬਹੁਤ ਛੋਟੀ ਹੈ ਪਰ ਇਸ ਪੁਸਤਕ ਵਿਚਲੀ ਸਮਗਰੀ ਵਿਚ ਅਕਾਦਮਿਕ ਜਗਿਆਸੂਆਂ ਨੂੰ ਜਾਗ ਲਾਉਣ ਦੀ ਸਮਰੱਥਾ ਕਾਇਮ ਹੈ। ਇਹ ਪੁਸਤਕ ਸਿੱਖ ਫਲਸਫੇ ਦੇ ਵਿਦਿਆਰਥੀਆਂ ਨੂੰ ਚੰਗੀ ਲਗੇਗੀ ਕਿਉਂਕਿ ਇਸ ਪਸਤਕ ਵਿਚ ਇਕ ਸਿੱਖ ਫਲਸਫੀ ਦੀ ਚੇਤਨਾ ਦੇ ਕਿਣਕੇ ਖਿਲਰੇ ਹੋਏ ਹਨ।