ਬਾਬਾ ਬੰਦਾ ਸਿੰਘ ਜੀ ਬਹਾਦਰ ਨੇ “ਖ਼ਾਲਸਾ ਜੀ ਨੂੰ ਨਾਨਕਸ਼ਾਹੀ ਗਣਰਾਜ ਦੀ ਪਾਤਸ਼ਾਹੀ ਦਾ ਮਾਲਕ” ਬਣਾਇਆ ਅਤੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਜੀ ਦੀਆਂ ਇੱਛਾਵਾਂ ਦਾ ਰਾਜ-ਦੇਸ਼ ਅਤੇ ਸਰਕਾਰ ਹੋਂਦ ਵਿਚ ਲਿਆ ਦਿੱਤੀ । ਭਾਰਤ ਵਿਚ ਮੁਗ਼ਲ ਹਕੂਮਤ ਨੂੰ ਹਰਾ ਕੇ ਦੇਸ਼ ਪੰਜਾਬ ਆਜ਼ਾਦ ਹੋ ਗਿਆ । ਇਸ ਸਮੁੱਚੀ ਪੁਸਤਕ ਵਿਚ ਇਹ ਕਿਵੇਂ ਸੰਭਵ ਹੋਇਆ ਅਤੇ ਕਿਵੇਂ ਦਾ ਰਾਜ ਅਤੇ ਸ਼ਾਸਨ ਤੇ ਪ੍ਰਸ਼ਾਸਨ ਬਣਿਆ, ਉਸੇ ਦਾ ਹੀ ਪ੍ਰਮਾਣਿਕ ਜ਼ਿਕਰ ਕੀਤਾ ਗਿਆ ਹੈ ।