ਗੁਰੂ ਦਸਮ ਪਾਤਸ਼ਾਹ ਨੇ 1708 ਵਿਚ ਗੁਰਤਾ-ਗੱਦੀ ਦੇਣ ਸਮੇਂ ਫ਼ੁਰਮਾਇਆ ਸੀ ਕਿ ਸਾਡੀ ‘ਆਤਮਾ ਗ੍ਰੰਥ ਵਿਚ ਤੇ ਸਰੀਰ ਪੰਥ ਵਿਚ’ ਹੈ । ਗੁਣ ਤੰਤਰੀ ਗੁਰਮਤਿ ਪ੍ਰਣਾਲੀ ਵਿਚ ਪੰਥ ਗੁਰੂ ਦੀ ਗੁਰਤਾ ਦਾ ਪ੍ਰਸਾਰ ਅਤੇ ਰੂਹ ਖ਼ਾਲਸੇ ਵਿਚ ਹੁੰਦੀ ਹੈ । ਧੜੇਬੰਧਕ ਨਿੱਜੀ ਸੋਚ ਕਰਕੇ ਮੌਜੂਦਾ ਚੁਣੋਤੀਆਂ ਦੇ ਸੰਦਰਭ ਵਿਚ ਲੇਖਕ ਇਸ ਅਦੁੱਤੀ ਸੰਕਲਪ ਦੀ ਰੂਹ ਦੇ ਦੀਦਾਰ ਕਰਵਾਂਦਾ ਹੈ ਤੇ ਖ਼ਾਲਸਾ ਪੰਥ ਨੂੰ ਇਸਦੇ ਹਾਣ ਦਾ ਬਣਨ ਲਈ ਪ੍ਰੇਰਿਤ ਕਰਦਾ ਹੈ ।