ਇਸ ਸਾਹਿਤ ਕੋਸ਼ ਵਿਚ ਸਾਹਿਤ ਦੇ ਰੂਪ, ਪਿੰਗਲ, ਸਾਹਿੱਤ ਸ਼ਾਸਤ੍ਰ (ਰਸ, ਅਲੰਕਾਰ ਆਦਿ), ਲੋਕ-ਸਾਹਿੱਤ, ਪੰਜਾਬੀ ਬੋਲੀ ਅਤੇ ਸਾਹਿੱਤ ਦਾ ਇਤਿਹਾਸ, ਆਧੁਨਿਕ ਭਾਰਤੀ ਬੋਲੀਆਂ ਅਤੇ ਉਹਨਾਂ ਦਾ ਸਾਹਿਤਿਕ ਇਤਿਹਾਸ, ਜਿਨ੍ਹਾਂ ਪ੍ਰਾਚੀਨ ਅਤੇ ਪ੍ਰਦੇਸੀ ਬੋਲੀਆਂ ਦਾ ਪੰਜਾਬੀ ਉੱਤੇ ਪ੍ਰਭਾਵ ਪਿਆ ਹੈ, ਉਹਨਾਂ ਦਾ ਸਾਹਿਤਿਕ ਇਤਿਹਾਸ (ਜਿਵੇਂ ਸੰਸਕ੍ਰਿਤ, ਅਰਬੀ, ਫਾਰਸੀ ਅਤੇ ਅੰਗਰੇਜ਼ੀ), ਸਾਹਿੱਤ ਨਾਲ ਸੰਬੰਧਿਤ ਵਾਦ, ਮਿਥਿਹਾਸ ਜੋ ਪੰਜਾਬੀ ਸਾਹਿੱਤ ਵਿਚ ਮਿਲਦਾ ਹੈ, ਕਵੀ ਅਤੇ ਲਿਖਾਰੀ: (ਉਹਨਾਂ ਦੇ ਜੀਵਨ ਅਤੇ ਰਚਨਾਵਾਂ) ’ਤੇ ਚਾਨਣਾ ਪਾਇਆ ਹੈ।