ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਰਮਾਤਮਾ ਤਕ ਪਹੁੰਚਣ ਦੇ ਜਿਸ ਮਾਰਗ ਦਾ ਜ਼ਿਕਰ ਕੀਤਾ ਹੈ, ਉਸ ਨੂੰ ਗੁਰੂ-ਪੰਥ ਕਹਿੰਦੇ ਹਨ । ਪੰਥ-ਮਾਰਗ, ਰਸਤਾ । ਇਸ ਰਸਤੇ ਦੇ ਕੁਝ ਪੜਾਉ ਹਨ, ਜਿਥੋਂ ਲੰਘ ਕੇ ਜਾਣਾ ਪੈਂਦਾ ਹੈ । ਇਤਨੀ ਗਲ ਸਪੱਸ਼ਟ ਹੈ ਕਿ ਸਰੀਰ ਨੇ ਉਸ ਦੇਸ਼ ਤਕ ਨਹੀਂ ਪਹੁੰਚਣਾ, ਸੁਰਤ ਨੇ ਪਹੁੰਚਣਾ ਹੈ । ਸੁਰਤ ਹੀ ਇਸ ਮਾਰਗ ਤੇ ਚਲ ਕੇ ਪਹੁੰਚਦੀ ਹੈ ਮੰਜ਼ਲੇ ਮਕ਼ਸੂਦ ਤਕ । ਉਹ ਜੋ ਮੰਜ਼ਲੇ ਮਕ਼ਸੂਦ ਹੈ, ਉਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖਿਐ ਸਚਖੰਡ, ਪਹੁੰਚਣੈ ਮਨੁੱਖ ਨੇ ਸਚਖੰਡ ਤਕ । ਵੱਖ ਵੱਖ ਪੜਾਉ, ਮਾਰਗ , ਰਸਤਿਆਂ ਦੀ ਵਿਆਖਿਆ ਮਸਕੀਨ ਜੀ ਨੇ ਇਸ ਪੁਸਤਕ ਵਿਚ ਕਰਨ ਦਾ ਯਤਨ ਕੀਤਾ ਹੈ ਤਾਂ ਜੋ ਮਨੁੱਖ ਪਰਮਾਤਮਾ ਦੇ ਦੱਸੇ ਹੋਏ ਰਸਤੇ ਤੇ ਚਲ ਕੇ ਸਚਖੰਡ ਤਕ ਪਹੁੰਚ ਸਕਦਾ । ਤਤਕਰਾ ਸਚ ਖੰਡਿ ਵਸੈ ਨਿਰੰਕਾਰ / 13 ਵਾਹਿਗੁਰੂ ਸਿਮਰਨ / 34 ਸਾਚੇ ਨਾਮ ਕੀ ਲਾਗੈ ਭੂਖ / 40 ਨਾਨਕ ਮੂਰਖੁ ਏਕੁ ਤੂ ਅਵਰੁ ਭਲਾ ਸੈਸਾਰੁ / 57 ਵੈਦ ਰਾਜ / 69 ਸਤਿ ਅਤੇ ਮਿਥ / 105 ਚਾਰ ਪਹਿਰ / 119 ਸੁਭ ਦ੍ਰਿਸਟਿ ਦੋਖ ਦ੍ਰਿਸਟਿ / 130 ਸਨਬੰਧ / 161 ਸਮਾਜ, ਸੋਚ, ਚਿਤ ਤੇ ਕਿਰਤ / 196