ਇਸ ਨਾਵਲ ਦਾ ਹੀਰੋ ਇੱਕ ਵਰਕਰ ਹੈ । ਦਰਮਿਆਨੇ ਦਰਜੇ ਦਾ ਕਿਸਾਨ ਹੈ, ਉਹ ਕਿਸਾਨ ਮੋਰਚੇ ਲੜਦਾ ਹੈ । ਨਵਾਂ ਸਮਾਜ ਸਿਰਜਣ ਦੇ ਸੁਪਨੇ ਲੈਂਦਾ ਹੈ ਅਤੇ ਇਨ੍ਹਾਂ ਸੋਹਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਹ ਜਾਨ ਕੁਰਬਾਨ ਕਰ ਜਾਂਦਾ ਹੈ । ਪੰਜਾਬੀ ਵਿਚ ਇਹ ਪਹਿਲਾ ਨਾਵਲ ਹੈ, ਜਿਸ ਦੇ ਕਿਰਦਾਰ ਮਿਹਨਤ ਅਤੇ ਸਰਮਾਏਦਾਰੀ ਸਿੱਧੀ ਟੱਕਰ ਨੂੰ ਆਪਣੇ ਪਿੰਡੇ ਤੇ ਝੱਲਦੇ ਹਨ ਤੇ ਫੇਰ ਗ਼ਲਤ ਨਜ਼ਾਮ ਤੇ ਨਿਰਾ ਰੋਸ ਕਰਦੇ, ਉਹਦੇ ਕਾਰਨਾਂ ਨੂੰ ਢੂੰਡਦੇ ਹਨ । ਰਾਤ ਬਾਕੀ ਹੈ, ਪਰ ਲੋਕਾਂ ਤੋਂ ਕੁਰਬਾਨ ਹੁੰਦੇ ਲੋਕਾਂ ਦਾ ਜੀਵਨ, ਹਨੇਰੇ ਵਿਚ ਇਕ ਲੋਅ ਕਰਦਾ ਹੈ ।