ਡਾ. ਪੂਰਨ ਸਿੰਘ (ਜਨਮ 18-8-1947) ਦਾ ਜੱਦੀ ਪਿੰਡ ਗੁਰੂਸਰ ਸੁਧਾਰ (ਲੁਧਿਆਣਾ) ਹੈ । ਉੱਚ-ਵਿਦਿਆ ਪ੍ਰਾਪਤ ਕਰ ਕੇ ਉਹ ਕੈਨੇਡਾ ਦੀ ਯੂਨੀਵਰਸਿਤੀ ਆਫ਼ ਕੋਲੰਬੀਆ ਵਿਚ ਲਾਇਬ੍ਰੇਰੀ ਸਹਾਇਕ ਦੀ ਸੇਵਾ ਨਿਭਾ ਰਹੇ ਹਨ । ਬਾਣੀ ਦੇ ਰਸੀਏ ਤੇ ਗਰਮਤਿ ਜੀਵਨ ਦੇ ਧਾਰਣੀ ਸ. ਪੂਰਨ ਸਿੰਘ ਕੈਨੇਡਾ ਵਿਚ ਵੱਸੇ ਸਿੱਖ ਭਾਈਚਾਰੇ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਹਨ ਤੇ ਹਮੇਸ਼ਾ ਵੱਧ ਚੜ੍ਹ ਕੇ ਸੇਵਾ ਕਰਦੇ ਹਨ । ਮਾਸਿਕ ਪੱਤਰ ਦੀ ਵੈਸਟਰਨ ਸਿੱਖ ਸਮਾਚਾਰ ਦੇ ਸੰਪਾਦਕ ਵਜੋਂ ਆਪਦੀ ਸੇਵਾ ਨੂੰ ਹਮੇਸ਼ਾ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ । ਗੁਰਮਤਿ ਜੀਵਨ ਦਰਸ਼ਨ ਬਾਰੇ ਪ੍ਰੋਢ ਰਚਨਾਵਾਂ ਲਿਖ ਕੇ ਆਪ ਨੇ ਇਕ ਪਰਮਾਣਿਕ ਸਿੱਖ ਵਿਦਵਾਨ ਵਜੋਂ ਆਪਣੀ ਥਾਂ ਬਣਾ ਲਈ ਹੈ । ਨਿਰਮਲ ਤੇ ਉਸਾਰੂ ਸੋਚ ਸਦਕਾ ਆਪ ਦੀ ਦਲੀਲ ਕਾਟਵੀਂ ਹੁੰਦੀ ਹੈ, ਪਰ ਖੂਬਸੂਰਤੀ ਇਹ ਹੈ ਕਿ ਗੁਰੂ ਪ੍ਰਤਿ ਡੂੰਘੀ ਆਸਥਾ ਤੇ ਸ਼ਰਧਾ ਆਪ ਦੀ ਲਿਖਤ ਵਿਚ ਕਦੇ ਵੀ ਦੁਜੈਲੀ ਨਹੀਂ ਹੁੰਦੀ ।