ਇਸ ਪੁਸਤਕ ਵਿਚ ਪੰਜਾਬੀ ਸਾਹਿੱਤ ਦੇ ਇਤਿਹਾਸ ਦੇ ਦੋ ਸੌ ਸਾਲਾਂ ਉੱਤੇ ਸੰਖੇਪ ਜਿਹੀ ਝਾਤ ਪਾਈ ਹੈ । 1701 ਈ. ਤੋਂ 1900 ਈ. ਤੱਕ ਪੰਜਾਬੀ ਸਾਹਿੱਤ ਦੀ ਸਿਰਜਨਾ ਦੀ ਚਾਲ ਕੁਝ ਮੱਧਮ ਰਹੀ ਹੈ ਅਤੇ ਜੋ ਸਾਹਿੱਤ ਰਚਿਆ ਗਿਆ ਹੈ, ਉਸ ਵਿਚ ਕਿੱਸਿਆਂ, ਵਾਰਾਂ ਅਤੇ ਜੰਗਨਾਮਿਆਂ ਦੀ ਪ੍ਰਧਾਨਤਾ ਹੈ । ਇਸ ਕਾਲ ਦੇ ਸਾਰੇ ਸਾਹਿੱਤ ਨੂੰ ਅਧਿਐਨ ਦੇ ਸੌਖ ਲਈ ਤਿੰਨ ਖੰਡਾਂ ਵਿਚ ਵੰਡ ਕੇ ਵਿਗਿਆਨਿਕ ਢੰਗ ਨਾਲ ਉਨ੍ਹਾਂ ਦੀ ਅੱਗੋਂ ਵਰਗ ਵੰਡ ਕੀਤੀ ਹੈ । ਇਸ ਨਾਲ ਪੰਜਾਬੀ ਸਾਹਿੱਤ ਦੇ ਪਾਠਕ ਨੂੰ ਬੜੀ ਸਰਲ ਸ਼ੈਲੀ ਵਿਚ ਦੋ ਸੌ ਸਾਲਾਂ ਵਿਚ ਰਚੇ ਗਏ ਸਮੁੱਚੇ ਸਾਹਿੱਤ ਦੀ ਜਾਣ-ਪਛਾਣ ਪ੍ਰਾਪਤ ਹੋ ਸਕੇਗੀ ।