ਮਕੀਨ ਜੀ ਨੇ ‘ਪੰਚ’ ਸ਼ਬਦ ਦਾ ਪ੍ਰਯੋਗ ਕਰ ਕੇ ਇਸ ਪੁਸਤਕ ਦਾ ਨਾਮ ਪੰਚ ਪ੍ਰਵਾਨ ਰੱਖਿਆ ਹੈ ਅਤੇ ਇਸੇ ਪੁਸਤਕ ਵਿਚ ‘ਪੰਚ ਪ੍ਰਵਾਨ’ ਦੇ ਸਿਰਲੇਖ ਹੇਠ ਇਕ ਸੁੰਦਰ ਅਤੇ ਵਿਦਵਤਾ-ਭਰਪੂਰ ਲੇਖ ਲਿਖ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਅਤੇ ਪੰਚ ਸ਼ਬਦ ਦੀ ਇਸ ਤਰ੍ਹਾਂ ਵਿਆਖਿਆ ਕੀਤੀ ਹੈ : ਪੰਚ ਕਿਸ ਨੂੰ ਕਹਿੰਦੇ ਹਨ? ਉਹ ਮਹਾਂਪੁਰਖ ਜੋ ਰਹਿਣੀ ਬਹਿਣੀ ਵਿਚ ਪੱਕੇ ਹਨ ਅਤੇ ਜਿਨ੍ਹਾਂ ਕਾਮ, ਕ੍ਰੋਧ ਆਦਿ ਔਗੁਣਾਂ ਦਾ ਤਿਆਗ ਕੀਤਾ ਹੈ, ਸ਼ੁਭ ਗੁਣ ਗ੍ਰਹਿਣ ਕੀਤੇ ਹਨ ਅਤੇ ਸਾਧਨਾ ਵਿਚ ਸਫਲਤਾ ਪ੍ਰਾਪਤ ਕੀਤੀ ਹੈ, ਐਸੇ ਗੁਰਮੁਖ ਸਿੱਖਾਂ ਨੂੰ ਪੰਚ ਕਿਹਾ ਜਾਂਦਾ ਹੈ । ਲੇਖ ਸੂਚੀ ਕਰਮ-ਗਿਆਨ-ਭਾਵ / 17 ਵਿਚਾਰ ਗਿਆਨ / 23 ਭਾਵ / 26 ਜੋਤਿਸ਼ / 30 ਸ਼ਕਤੀ / 36 ਤੀਰਥ / 40 ਕਰਾਮਾਤ (ਸਿੱਧੀ) / 45 ਏਕਤਾ / 51 ਵੈਦ-ਮਨੀਸ਼-ਸੰਤ / 54 ਪੂਰਨ ਪੁਰਖ / 57 ਦੁਰਲੱਭ / 62 ਧਰਮ ਨੀਤੀ ਤੇ ਰਾਜਨੀਤੀ / 65 ਅੰਤਰ-ਮੁਖੀ ਤੇ ਬਾਹਰ-ਮੁਖੀ / 71 ਮੰਦਿਰ / 76 ਪਾਪ / 79 ਸੇਵਾ ਤੇ ਸਿਮਰਨ / 82 ਵਰਨ ਭੇਖ / 87 ਸੰਬੰਧ / 91 ਮੁਕਤੀ / 94 ਕ੍ਰਿਪਨ / 98 ਪੰਚ ਪ੍ਰਵਾਨ / 102 ਤਨ ਤੇ ਮਨ / 105 ਦੂਰੀਆਂ / 108 ਪੰਜ ਤੱਤ / 113 ਵਿਸਮਾਦ (ਰਹੱਸ) / 119 ਕਲਾ / 122 ਕੁਝ ਝਲਕਾਂ / 125