ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਤਿਆਰ ਕਰ ਕੇ ਸਿੱਖਾਂ ਤੇ ਪੰਜਾਬੀਆਂ ਦੀ ਖਾਸ ਕਰਕੇ, ਅਤੇ ਖੋਜੀਆਂ ਤੇ ਤਾਲਿਬੇ-ਇਲਮ ਲੋਕਾਂ ਦੀ ਆਮ ਕਰ ਕੇ, ਬੜੀ ਵੱਡੀ ਸੇਵਾ ਕੀਤੀ ਸੀ । ਇਹ ਕੋਸ਼ ਭਾਈ ਕਾਨ੍ਹ ਸਿੰਘ ਜੀ ਦੇ ਮਹਾਨ ਕੋਸ਼ ਦੀ ਸੁਧਾਈ ਤੇ ਵਾਧਾ ਨਹੀਂ ਹੈ । ਇਹ ਬਿਲਕੁਲ ਨਵਾਂ ਕੋਸ਼ ਹੈ । ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਦਾ ਪ੍ਰੇਰਣਾ ਸਰੋਤ ਮਹਾਨ ਕੋਸ਼ ਹੀ ਹੈ ਅਤੇ ਉਸੇ ਦਾ ਪੈਟਰਨ ਹੀ ਇਸ ਵਿਚ ਕਾਇਮ ਰੱਖਿਆ ਹੈ । ਇਸ ਦੂਜੀ ਜਿਲਦ ਵਿਚ ‘ਸੇ ਤੋਂ ਛ’ ਤੱਕ ਦੀਆਂ ਐਂਟਰੀਆਂ ਸ਼ਾਮਿਲ ਹਨ ।