ਗੁਰੂ ਨਾਨਕ ਦੇਵ ਜੀ ਦਾ ਪਿਛੋਕੜ ਮੱਧਵਰਗੀ ਹਿੰਦੂ ਪਰਿਵਾਰ ਵਿਚੋਂ ਸੀ । ਪਿਛੋਕੜ ਨਾਲੋਂ ਤੋਂੜ-ਵਿਛੋੜੇ ਦੀਆਂ ਗੱਲਾਂ ਉਹ ਬਚਪਨ ਵਿੱਚ ਹੀ ਕਰਨ ਲਗ ਪਏ ਸਨ । ਇਹੀ ਤੋੜ-ਵਿਛੋੜੇ ਵਾਲੀ ਵਾਲੀ ਨਿਹਿਤ ਨਾਬਰੀ, ਨਾਨਕ-ਚਿੰਤਨ ਦੇ ਰੂਪ ਵਿਚ ਸਾਰਿਆਂ ਨੂੰ ਨਾਲ ਲੈਕੇ ਤੁਰਨ ਵਾਲੀ ਹੋ ਗਈ ਸੀ । ਏਸੇ ਕਰਕੇ ਉਨ੍ਹਾਂ ਦਾ ਬਚਪਨ ਆਮ ਬਾਲਕਾਂ ਵਰਗਗਾ ਨਹੀਂ ਸੀ । “ਪੰਥ ਪ੍ਰਕਾਸ਼” ਦੇ ਕਰਤਾ ਰਤਨ ਸਿੰਘ ਲਿਖਦੇ ਹਨ ਕਿ ਉਹ ਕਾਨਾ ਲੈਕੇ ਕਲਪਿਤ ਦੁਤਾਰਾ ਬਨਾ ਲੈਂਦੇ ਸਨ ਅਤੇ ਆਪਣੇ ਸਾਥੀ ਮਰਦਾਨੇ ਨੂੰ ਵਜਾਉਣ ਲਈ ਆਖਦੇ ਹੁੰਦੇ ਸਨ । ਇਹੀ ਸਾਡੇ ਤੱਕ ਜਨਮਸਾਖਿਆਂ ਦੁਆਰਾ ਨਾਨਕ-ਚਿੰਤਨ ਦੇ ਸਰੋਕਾਰਾਂ ਵਾਂਗ ਪਹੁੰਚਿਆ ਹੋਇਆ ਹੈ ।