ਮੋਟਾਪੇ ਤੋਂ ਮੁਕਤੀ ਸਾਧਾਰਨ ਬੋਲ-ਚਾਲ ਦੀ ਭਾਸ਼ਾ ਵਿਚ ਲਿਖੀ ਗਈ ਹੋਣ ਦੇ ਬਾਵਜੂਦ ਕਿਸੇ ਵੀ ਖੋਜ ਕਾਰਜ ਤੋਂ ਘੱਟ ਨਹੀਂ ਅਤੇ ਪਾਠਕ ਨੂੰ ਚਰਬੀ ਘਟਾਉਣ ਦਾ ਮਾਹਿਰ ਬਣਾਉਣ ਵਿਚ ਪੂਰੀ ਤਰ੍ਹਾਂ ਸਮਰੱਥ ਹੈ । ਡਾ. ਨਵਦੀਪ ਨੇ ਸਮੱਸਿਆ ਦੇ ਇਤਿਹਾਸਕ ਪਿਛੋਕੜ ਵਿਚ ਜਾ ਕੇ, ਮਨੁੱਖ ਦੇ ਆਦਿ ਰੂਪ, ਜੰਗਲ ਦੇ ਦਿਨਾਂ ਤੋਂ ਅੱਜ ਤਕ ਨਾਲ ਜੋੜਦੇ ਹੋਏ, ਮਨੁੱਖ ਅਤੇ ਖ਼ੁਰਾਕ ਦੇ ਰਿਸ਼ਤੇ ਨੂੰ ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ ।