ਇਸ ਪੁਸਤਕ ਵਿਚ ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ਰਾਜ-ਪ੍ਰਬੰਧ ਸੰਬੰਧੀ ਚਸ਼ਮਦੀਦ ਗਵਾਹਾਂ ਦੀ ਗਵਾਹੀ ਦੇ ਆਧਾਰ ’ਤੇ ਬਹੁਤ ਦਿਲਚਸਪ ਤੇ ਨਵੇਂ ਤੱਥ ਉਘਾੜੇ ਗਏ ਹਨ ਅਤੇ ਖ਼ਾਲਸਾ ਰਾਜ ਦੇ ਸੰਗਠਨਾਤਮਿਕ ਸਰੂਪ ਨੂੰ ਵਿਸਥਾਰ ਸਹਿਤ ਬਿਆਨਿਆ ਗਿਆ ਹੈ । ਲੇਖਕ ਨੇ ਇਸ ਕਾਲ ਦੇ ਇਤਿਹਾਸ ਸੰਬੰਧੀ ਉਪਲਬਧ ਅੰਗਰੇਜ਼ੀ, ਪੰਜਾਬੀ ਤੇ ਉਰਦੂ ਲਿਖਤਾਂ ਦਾ ਨਿੱਠ ਕੇ ਅਧਿਐਨ ਕੀਤਾ ਹੋਇਆ ਹੈ ਅਤੇ ਉਸ ਨੇ ਪੱਖਪਾਤੀ ਅੰਗਰੇਜ਼ ਲਿਖਾਰੀਆਂ ਵੱਲੋਂ ਪਾਏ ਭੁਲੇਖਿਆਂ ਨੂੰ ਵੀ ਸਮਕਾਲੀ ਲਿਖਤਾਂ ਦੀ ਰੌਸ਼ਨੀ ਵਿਚ ਦੂਰ ਕਰਨ ਦਾ ਯਤਨ ਕੀਤਾ ਹੈ ।