ਇਹ ਪੁਸਤਕ 80ਵੇਂ ਦੇ ਦੌਰ ’ਚ ਪੰਜਬ ਅੰਦਰ ਲੋਕ-ਦੁਸ਼ਮਣ ਸਿਆਸੀ ਕੈਂਪ ਦੀਆਂ ਖੂਨੀ ਚਾਲਾਂ ਅਤੇ ਇਨ੍ਹਾਂ ਖਿਲਾਫ਼ ਬੇਖੌਫ਼ ਸੰਘਰਸ਼ ਦੇ ਕੁਝ ਅਹਿਮ ਪੱਖਾਂ ਨੂੰ ਅੰਕਿਤ ਕਰਦੀ ਹੈ । ਇਹ ਦੋ ਮੂੰਹੀ ਦਹਿਸ਼ਤਗਰਦੀ ਦੀ ਚੜ੍ਹਤ ਦੇ ਦਿਨਾਂ ’ਚ ਇਸਦੀ ਲੋਕ-ਦੁਸ਼ਮਣ ਖਸਲਤ ਨੂੰ ਮੁਲਕ ਦੇ ਲੋਕਾਂ ਸਾਹਮਣੇ ਬੇਨਕਾਬ ਕਰਨ ਅਤੇ ਇਸ ਖਿਲਾਫ਼ ਹੋ ਰਹੇ ਦ੍ਰਿੜ੍ਹ ਸ਼ੰਘਰਸ਼ ਨੂੰ ਬਲ ਦੇਣ ਦੇ ਮੰਤਵ ਨਾਲ ਪ੍ਰਕਾਸ਼ਤ ਕੀਤੀ ਗਈ ਹੈ ।