ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਇਹ ਗਾਥਾ ਪੰਜਾਬ ਦੇ ਪਿੰਡਾ ਤੇ ਕਸਬਿਆਂ ਅੰਦਰ ਸਿੱਖ ਜੁਝਾਰੂਆਂ ਦੇ ਸਤਿਕਾਰ ਦੀਆਂ ਝਲਕਾਂ ਵੀ ਵਿਖਾਉਂਦੀ ਹੈ ਤੇ ਸਤਿਕਾਰ ਕਰਨ ਵਾਲਿਆਂ ਦੇ ਸਿਦਕ ਅਤੇ ਸਿਰੜ ਦੀਆਂ ਵੀ । ਹਕੂਮਤ ਵੱਲੋਂ ਕਨੂੰਨ ਦੀ ਸੰਗਲੀ ਤੇ ਪਟਾ ਲਾਹ ਕੇ ਖੁੱਲ੍ਹੀਆਂ ਛੱਡੀਆਂ ਪੁਲਿਸ ਫੋਰਸਾਂ ਦੀ ਵਹਿਸ਼ਤ ਅਤੇ ਦਹਿਸ਼ਤ ਦੇ ਰੂਬਰੂ, ਇਹ ਖਾਲਿਸਤਾਨੀ ਸੰਘਰਸ਼ ਲੜਨ ਵਾਲੇ ਜੁਝਾਰੂਆਂ ਤੇ ਉਹਨਾਂ ਨੂੰ ਸਾਂਭਣ ਵਾਲੇ ਕਿਰਤੀਆਂ ਦੀ ਕੁਰਬਾਨੀ ਦੀ ਦਾਸਤਾਂ ਹੈ, ਜਿਸ ਨੂੰ ਇਸ ਪੁਸਤਕ ਰਾਹੀਂ ਪਾਠਕਾਂ ਦੇ ਰੂਬਰੂ ਕੀਤਾ ਹੈ।