ਸ਼ਹੀਦ ਭਗਤ ਸਿੰਘ ਤੋਂ ਤਿੰਨ ਸਾਲ ਛੋਟੀ ਭੈਣ ਬੀਬੀ ਅਮਰ ਕੌਰ ਬਚਪਨ ਤੋਂ ਲੈਕੇ ਆਖਰੀ ਮੁਲਾਕਾਤ, ਸ਼ਹਾਦਤ ਸਮੇਂ ਅਤੇ ਸ਼ਹਾਦਤ ਤੋਂ ਬਾਦ ਆਪਣੇ ਜੀਵਨ ਦੇ ਆਖਰੀ ਦਮ ਤੱਕ ਸੂਹੇ ਇਤਿਹਾਸ ਦੀ ਗਵਾਹ ਹੈ । ਹਥਲੀ ਪੁਸਤਕ ’ਚ ਬੀਬੀ ਅਮਰ ਕੌਰ ਨਾਲ ਲੰਮੀ ਮੁਲਾਕਾਤ, ਉਹਨਾਂ ਦੇ ਬਿਆਨ, ਸੁਨੇਹੇ ਅਤੇ ਵਸੀਅਤ ਤੋਂ ਇਲਾਵਾ ਪ੍ਰੋ. ਜਗਮੋਹਨ ਸਿੰਘ, ਗੁਰਭਜਨ ਗਿੱਲ, ‘ਕਲਮ’ ਪੱਤ੍ਰਿਕਾ ਦੁਆਰਾ ਕੀਤੀ ਗੱਲਬਾਤ, ਕੁੱਝ ਅਹਿਮ ਟੂਕਾਂ, ਭਗਤ ਸਿੰਘ ਵੇਲੇ ਲਿਖਿਆ ਪਿਤਾ ਨੂੰ ਖ਼ਤ ਅਤੇ ਫਾਂਸੀ ਤੋਂ ਦੇ ਦਿਨ ਪਹਿਲਾਂ ਲਿਖਿਆ ਖ਼ਤ ਸ਼ਾਮਲ ਹੈ ।