ਇਸ ਵਿਚ ‘ਗੁਰਬਿਲਾਸ ਪਾਤਸ਼ਾਹੀ ਦਸਵੀਂ’ ਕ੍ਰਿਤ ਭਾਈ ਕੁਇਰ ਸਿੰਘ ਤੇ ਬੂਟੇ ਸ਼ਾਹ ਦੀ ਰਚਿਤ ਤਾਰੀਖ-ਏ-ਪੰਜਾਬ ਦਾ ਗੁਰੂ ਪਾਤਸ਼ਾਹ ਵਾਲਾ ਭਾਗ ਪੇਸ਼ ਕੀਤਾ ਗਿਆ ਹੈ । ‘ਗੁਰਬਿਲਾਸ ਪਾਤਸ਼ਾਹੀ ਦਸਵੀਂ ਪੜ੍ਹਦਿਆਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਤਾਂ ਜਾਣਕਾਰੀ ਮਿਲਦੀ ਹੈ ਪਰ ਨਾਲ ਹੀ ਉਨ੍ਹਾਂ ਦੇ ਉਹ ਬਚਨ ਵੀ ਪੜ੍ਹਨ ਨੂੰ ਮਿਲਣਗੇ ਜਿਨ੍ਹਾਂ ਦੀ ਅਗਵਾਈ ਵਿਚ ਤੁਰਿਆਂ ਹਰ ਰਾਹ ਭਾਵੇਂ ਉਹ ਆਤਮਕ ਹੈ ਜਾਂ ਧਾਰਮਿਕ ਸਿਆਸੀ ਹੈ ਜਾਂ ਸਮਾਜਕ ਆਰਥਿਕ ਹੈ ਜਾਂ ਮਾਨਸਿਕ ਸਾਫ਼ ਹੋ ਜਾਏਗਾ । ਬੂਟੇ ਸ਼ਾਹ ਰਚਿਤ ਤਾਰੀਖ-ਏ-ਪੰਜਾਬ ਵਿਚ ਦੱਸ ਗੁਰੂ ਸਾਹਿਬਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ । ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ ।