ਬੁੱਧ ਆਖਦੈ ਸਾਰੇ ਦੁਖਾਂ ਦਾ ਕਾਰਨ ਮੋਹ-ਜਾਲ ਹੁੰਦੈ ਤੇ ਮੋਹ ਦਾ ਕਾਰਨ ਅਗਿਆਨਤਾ ਹੂੰਦੀਐ । ਮੋਹ ਦੁਖਾਂ ਦਾ ਕਾਰਨ ਹੈ ਪਰ ਮੋਹ ਤੋਂ ਪਾਰ ਕਿਵੇਂ ਲੰਘਿਆ ਜਾਵੇ? ਕੀ ਮਰਕੇ ਲੋਕ ਦੁਖਾਂ-ਸੁਖਾਂ ਤੋਂ ਪਾਰ ਲੰਘ ਜਾਂਦੇ ਨੇ ? ਮਰ ਜਾਣਾ ਕੀ ਹੁੰਦੈ? ਕਹਿੰਦੇ ਨੇ ਮਰਨਾ ਕੁਝ ਵੀ ਨਹੀਂ ਹੁੰਦਾ, ਰੂਹ ਸਿਰਫ ਜਿਸਮ ਬਦਲਦੀ ਹੈ । ਕਿ ਜਿਸਮ ਦੇ ਨਾਲ ਹੀ ਬਾਕੀ ਸਭ ਕੁਝ ਵੀ ਮਰ-ਮੁੱਕ ਜਾਂਦੈ? ਉਹ ਰਿਸ਼ਤੇ, ਉਹ ਯਾਦਾਂ, ਕੀ ਸਭ ਕੁਝ ਹੀ ਰੂਹ ਨੂੰ ਭੁੱਲ ਜਾਂਦੈ? ਏਸੇ ਉੱਪਰ ਆਧਾਰਿਤ ਹੈ ਲੇਖਿਕਾ ਦੀ ਇਸ ਨਾਵਲ ਦੀ ਕਹਾਣੀ ।