ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੁਪ੍ਰਸਿੱਧ ਰਚਨਾ ‘ਜਪੁਜੀ ਸਾਹਿਬ’ ਟੀਕਾ, ਜਿਸ ਵਿਚ ਗੁਰਬਾਣੀ ਦੇ ਅਰਥ ਵਿਆਕਰਣ ਅਨੁਸਾਰ ਸਮਝਾਏ ਗਏ ਹਨ । ਲੇਖਕ ਨੇ ਪੁਸਤਕ ਦੇ ਅੰਤ ਵਿਚ ‘ਜਪੁਜੀ ਸਾਹਿਬ’ ਬਾਣੀ ਦਾ ਸਮੁੱਚਾ ਭਾਵ ਪੇਸ਼ ਕੀਤਾ ਹੈ, ਜਿਸ ਰਾਹੀ ਪਾਠਕ ਗੁਰਬਾਣੀ ਪੜ੍ਹਨ, ਸਮਝਣ, ਵਿਚਾਰਨ ਅਤੇ ਇਸ ਵਿਚ ਦੱਸੇ ਰਸਤੇ ਮੁਤਾਬਿਕ ਚੱਲਣ ਦੇ ਯੋਗ ਹੋ ਜਾਣ ।