ਗੁਰੂ ਰਾਮ ਦਾਸ ਜੀ ਦੱਸ ਸਿੱਖ ਗੁਰੂ ਸਾਹਿਬਾਨ ਦੀ ਬੰਸਾਵਲੀ ਦੇ ਚੌਥੇ ਗੁਰੂ ਸਨ । ਉਹ ਬੜੀ ਛੋਟੀ ਉਮਰੇ ਹੀ ਤੀਜੀ ਪਾਤਸ਼ਾਹੀ, ਸਿੱਖਾਂ ਦੇ ਤੀਜੇ ਗੁਰੂ, ਸ੍ਰੀ ਗੁਰੂ ਅਮਰ ਦਾਸ ਜੀ ਦੇ ਬਹੁਤ ਹੀ ਵਫਾਦਾਰ ਸ਼ਿੱਸ਼ ਸਨ । ਉਨ੍ਹਾਂ ਨੇ ਦੋ ਤੋਂ ਵੀ ਵੱਧ ਦਹਾਕਿਆਂ ਤੱਕ ਗੋਇੰਦਵਾਲ ਵਿਖੇ ਗੁਰੂ ਸਾਹਿਬ ਅਤੇ ਸੰਗਤ ਦੀ ਸੇਵਾ ਬੜੀ ਹੀ ਪ੍ਰੀਤ, ਧੀਰਜ ਅਤੇ ਨਿਮਰਤਾ ਨਾਲ ਕੀਤੀ । ਇਸ ਸੰਸਾਰ ਤੋਂ ਵਿਦਾ ਲੈਣ ਤੋਂ ਪਹਿਲਾਂ ਗੁਰੂ ਅਮਰ ਦਾਸ ਜੀ ਨੇ ਗੁਰੂ ਨਾਨਕ ਜੀ ਦਾ ਅਧਿਆਤਮਕ ਬਾਣਾ ਰਾਮ ਦਾਸ ਜੀ ਨੂੰ ਸੌਂਪ ਦਿੱਤਾ । ਇਸ ਪ੍ਰਕਾਰ ਰਾਮ ਦਾਸ ਜੀ ਦੀ ਨਿਸ਼ਕਾਮ ਸੇਵਾ ਅਤੇ ਗੁਰੂ ਸਾਹਿਬ ਦੀਆਂ ਸਿਖਿਆਵਾਂ ਦੀ ਇੰਨ-ਬਿੰਨ ਪਾਲਣਾ ਨੇ ਉਨ੍ਹਾਂ ਨੂੰ ਇੱਕ ਸਧਾਰਣ ਯਤੀਮ ਸ਼ਿੱਸ਼ ਰਾਮ ਦਾਸ ਤੋਂ ਬ੍ਰਹਮ ਗੁਰੂ ਬਣਾ ਦਿੱਤਾ ।